ਆਕਲੈਂਡ: ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸੱਜਣ ਸਿੰਘ ਨੂੰ ਗੁਰੂਘਰ ਅੰਦਰ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ‘ਚ ਸੱਤ ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਸੱਜਣ ਸਿੰਘ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਸਾਲ 2017 ‘ਚ ਗ੍ਰੰਥੀ ਸੱਜਣ ਸਿੰਘ ‘ਤੇ ਗੁਰੂਘਰ ‘ਚ 8 ਤੇ 12 ਸਾਲਾ ਦੀ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ ਸੀ। ਜਿਸ ‘ਚੋਂ ਇਕ ਮਾਮਲੇ ‘ਚ ਉਸ ਨੂੰ ਜੁਲਾਈ ਮਹੀਨੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਆਕਲੈਂਡ ਦੀ ਜ਼ਿਲ੍ਹਾ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਬੱਚੀ ਨੇ ਬਿਆਨ ਦਿੰਦੇ ਕਿਹਾ ਕਿ, ” ਇਸ ਘਟਨਾ ਤੋਂ ਬਾਅਦ ਮੇਰੇ ਲਈ ਕਿਸੇ‘ ਤੇ ਭਰੋਸਾ ਕਰਨਾ ਮੁਸ਼ਕਲ ਹੋ ਗਿਆ, ਮੇਰਾ ਦਿਮਾਗ ਹਮੇਸ਼ਾਂ ਲੋਕਾਂ ਦੇ ਇਰਾਦਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।” ਬੱਚੀ ਨੇ ਕਿਹਾ ਕਿ ਉਹ ਇਸ ਘਟਨਾ ਕਾਰਨ ਇੰਨੀ ਪਰੇਸ਼ਾਨ ਹੋ ਗਈ ਸੀ ਕਿ ਉਸਦੇ ਇਮਤਿਹਾਨ ਵੀ ਚੰਗੇ ਨਹੀਂ ਹੋਏ। .
ਬੱਚੀ ਦੀ ਮਾਂ ਬਿਆਨ ਦਿੰਦੇ ਕਿਹਾ ਉਸ ਦੀ ਧੀ ਇੰਨੀ ਜ਼ਿਆਦਾ ਡਰ ਗਈ ਸੀ ਕਿ ਉਸ ਨੇ ਗੁਰਦੁਆਰੇ ‘ਚ ਦੁਬਾਰਾ ਪੈਰ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ। ਮੈਨੂੰ ਯਾਦ ਹੈ ਕਿ ਉਹ ਦਿਨ ਜਦੋਂ ਸਾਡੀ ਬੱਚੀ ਰੋਂਦੀ ਸੀ ਤੇ ਬੁਰੀ ਤਰ੍ਹਾਂ ਡਰ ਨਾਲ ਕੰਬਦੀ ਸੀ ਤੇ ਨਾ ਹੀ ਉਹ ਰਾਤ ਨੂੰ ਸੋ ਨਹੀਂ ਪਾਉਂਦੀ ਸੀ।” ਉਸ ਨੇ ਕਿਹਾ ਇਸ ਘਟਨਾ ਦਾ ਉਨ੍ਹਾਂ ਦੀ ਬੱਚੀ ‘ਤੇ ਬਹੁਤ ਡੂੰਘਾ ਅਸਰ ਹੋਇਆ।
ਇਸ ਮਾਮਲੇ ਦਾ ਖੁਲ੍ਹਾਸਾ ਉਸ ਵੇਲੇ ਹੋਇਆ ਜਦੋਂ ਗੁਰਦੁਆਰੇ ‘ਚ ਸਿੱਖਿਆ ਲੈਣ ਜਾਂਦੀ ਬੱਚੀ ਨੇ ਉੱਥੇ ਜਾਣ ਤੋਂ ਨਾਂਹ ਕਰ ਦਿੱਤੀ ਤੇ ਮਾਤਾ-ਪਿਤਾ ਵੱਲੋਂ ਪੁੱਛੇ ਜਾਣ ‘ਤੇ ਬੱਚੀ ਨੇ ਦੱਸਿਆ ਕਿ ਗ੍ਰੰਥੀ ਨੇ ਗੁਰਦੁਆਰੇ ‘ਚ ਉਸ ਨਾਲ ਗਲਤ ਹਰਕਤਾਂ ਕੀਤੀਆਂ। ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੇ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।
- Advertisement -
ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਸਾਲ 2017 ‘ਚ ਆਪਣੀ ਧੀ ਨੂੰ ਸਿੱਖ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਸੰਗੀਤ ਸਿੱਖਣ ਲਈ ਗੁਰੂਘਰ ਭੇਜਦੇ ਸਨ। ਜਿੱਥੇ ਇਸ ਗ੍ਰੰਥੀ ਨੇ ਬੱਚੀ ਨਾਲ ਗੰਦੀ ਹਰਕਤ ਕੀਤੀ ਘਟਨਾ ਤੋਂ ਦੋ ਸਾਲ ਦੀ ਕਾਨੂੰਨੀ ਲੜ੍ਹਾਈ ਤੋਂ ਬਾਅਦ ਸੱਜਣ ਨੂੰ ਦੋਸ਼ੀ ਕਰਾਰਿਆ ਗਿਆ ਹੈ। ਸੱਜਣ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਵੇਲੇ ਬੱਚੀ ਦੇ ਪਿਤਾ ਵੀ ਅਦਾਲਤ ‘ਚ ਮੌਜੂਦ ਸੀ ਉਨ੍ਹਾਂ ਨੇ ਜੱਜ ਨੇਵਿਨ ਡੌਸਨ ਦੇ ਫ਼ੈਸਲੇ ‘ਤੇ ਤਸੱਲੀ ਪ੍ਰਗਟਈ ਤੇ ਕਿਹਾ ਕਿ ਹੁਣ ਹੋਰ ਬੱਚੇ ਇਸ ਵਿਅਕਤੀ ਦਾ ਸ਼ਿਕਾਰ ਨਹੀਂ ਹੋਣਗੇ।