ਸਿਡਨੀ ਦੀ ਅਦਾਲਤ ‘ਚ ਰੋ ਪਿਆ ਭਾਰਤੀ ਮੂਲ ਧਨਖੜ, ਜਾਣੋ ਪੂਰਾ ਮਾਮਲਾ

navdeep kaur
3 Min Read

ਆਸਟ੍ਰੇਲੀਆ : ਅਕਸਰ ਹੀ ਸੁਣਦੇ ਤੇ ਵੇਖਦੇ ਹਾਂ ਕਿ ਵਿਦੇਸ਼ਾਂ ਵਿੱਚ ਪੜ੍ਹ ਰਹੇ ਜਾ ਨੌਕਰੀ ਕਰ ਰਹੇ ਭਾਰਤੀ ਨੌਜਵਾਨ ਮੁੰਡੇ ਕੁੜੀਆਂ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਪਰ ਕਦੋ ਕਿ ਹੋ ਜਾਵੇ ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਕਦੇ ਕਦੇ ਇਨਸਾਨ ਵੱਡੇ ਅਹੁਦੇ ਤੇ ਬੈਠਾ ਹੁੰਦਾ ਹੈ ਤਾਂ ਉਸ ਦੇ ਮਨ ਵਿੱਚ ਹੰਕਾਰ  ਆ ਜਾਂਦਾ ਹੈ ਜਿਸ ਨਾਲ ਉਹ ਆਪਣੀ ਹੋਸ਼ ਗੁਆ ਦਿੰਦਾ ਹੈ। ਅਜਿਹਾ ਹੋਣ ਨਾਲ ਸਾਲਾਂ ਦਾ ਬਣਿਆ ਵਿਸ਼ਵਾਸ ਤੇ ਰੁਤਬਾ ਖ਼ਤਮ ਹੋ ਜਾਂਦਾ ਹੈ।

ਦੱਸ ਦਈਏ ਕਿ ਅਜਿਹੀ ਇੱਕ ਮੰਦਭਾਗੀ ਖ਼ਬਰ ਸਿਡਨੀ ਤੋਂ ਸਾਹਮਣੇ ਆਈ ਹੈ। ਆਸਟ੍ਰੇਲੀਆ ਵਿਚ ਇੱਕ ਭਾਰਤੀ ਵਿਅਕਤੀ ਬਲੇਸ਼ ਧਨਖੜ ‘ਤੇ ਸਿਡਨੀ ਵਿਚ ਪੰਜ ਕੋਰੀਆਈ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦਾ ਇਲਜ਼ਾਮ ਸਾਬਿਤ ਹੋਏ ਹਨ ਤੇ ਧਨਖੜ ਨੂੰ ਪਿਛਲੇ ਕੁਝ ਸਾਲਾਂ ਮੁਤਾਬਿਕ ਸ਼ਹਿਰ ਦੇ ਇਤਿਹਾਸ ਵਿਚ ‘ਸਭ ਤੋਂ ਭੈੜੇ ਬਲਾਤਕਾਰੀਆਂ ਵਿਚੋਂ ਇਕ’ ਕਰਾਰ ਦਿੱਤਾ ਗਿਆ ਹੈ। ਸਿਡਨੀ ਵਿੱਚ ਰਹਿਣ ਵਾਲਾ ਇਹ 43 ਸਾਲਾ ਵਿਅਕਤੀ ਇੱਕ ਡਾਟਾ ਮਾਹਰ ਵਜੋਂ ਕੰਮ ਕਰਦਾ ਸੀ। ਦੋਸ਼ੀ ਤੇ ਬਲਾਤਕਾਰ ਕਰਨ ਦੇ ਨਾਲ ਨਾਲ ਵੀਡੀਓ ਬਣਾਉਣ ਦੇ ਦੋਸ਼ ਵੀ ਲੱਗੇ ਹਨ।

ਜਦੋਂ ਜਿਊਰੀ ਨੇ ਸੋਮਵਾਰ ਨੂੰ ਧਨਖੜ ਨੂੰ ਉਸ ਦੇ ਖਿਲਾਫ ਸਾਰੇ 39 ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਤਾਂ ਉਹ ਰੋਣ ਲੱਗ ਪਿਆ । ਡਾਟਾ ਮਾਹਰ ਧਨਖੜ ਨੇ ਅਦਾਲਤ ਨੂੰ ਜ਼ਮਾਨਤ ‘ਤੇ ਰਿਹਾਅ ਕੀਤੇ ਜਾਣ ਦੀ ਬੇਨਤੀ ਕੀਤੀ ਪਰ ਜੱਜ ‘ਮਾਈਕਲ ਕਿੰਗ’ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਹ ਆਸਟ੍ਰੇਲੀਆ ਵਿਚ ‘ਓਵਰਸੀਜ਼ ਫਰੈਂਡਜ਼ ਆਫ ਬੀਜੇਪੀ’ ਦਾ ਸਾਬਕਾ ਮੁਖੀ ਸੀ। ਧਨਖੜ ਨੇ ਅਲਾਰਮ ਕਲਾਕ ਅਤੇ ਆਪਣੇ ਮੋਬਾਈਲ ਫੋਨ ਦੇ ਪਿੱਛੇ ਲੁਕੇ ਕੈਮਰੇ ਦੀ ਵਰਤੋਂ ਕਰਕੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰਿਕਾਰਡ ਕਰਦਾ ਸੀ। ਧਨਖੜ ਕੋਰੀਅਨ ਔਰਤਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦਾ ਸੀ ਅਤੇ ਉਨ੍ਹਾਂ ਨੂੰ ਕੋਰੀਅਨ ਭਾਸ਼ਾ ਤੋਂ ਅੰਗਰੇਜ਼ੀ ਅਨੁਵਾਦ ਦੇ ਕੰਮ ਲਈ ਜਾਅਲੀ ਨੌਕਰੀ ਦੇ ਇਸ਼ਤਿਹਾਰ ਦੇ ਕੇ ਆਪਣੇ ਜਾਲ ਵਿੱਚ ਫਸਾਉਂਦਾ ਸੀ।ਧਨਖੜ ‘ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀਆ 13 ਪੀੜਤਾਂ ‘ਚੋਂ ਪੰਜ ਕੋਰੀਆਈ ਮੂਲ ਦੀਆਂ ਸਨ।ਧਨਖੜ ਕੋਰੀਅਨ ਔਰਤਾਂ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਉਂਦਾ ਸੀ। ਉਸ ਕੋਲ ਇਕ ਛੁਪੇ ਕੈਮਰੇ ਨਾਲ ਲੈਸ ਇੱਕ ਅਲਾਰਮ ਕਲਾਕ ਸੀ, ਜਿਸ ਨੂੰ ਉਸਨੇ ਆਪਣੇ ਮੋਬਾਈਲ ਕੈਮਰੇ ਨਾਲ ਜੋੜਿਆ ਸੀ ਅਤੇ ਜਾਲ ਵਿੱਚ ਫਸਣ ਵਾਲੀਆਂ ਸਾਰੀਆਂ ਔਰਤਾਂ ਦੇ ਜਿਣਸੀ ਸ਼ੋਸ਼ਣ ਨੂੰ ਰਿਕਾਰਡ ਕਰਦਾ ਸੀ। ਉਸ ਦੇ ਕਬਜ਼ੇ ‘ਚੋਂ ਕੁਝ ਫੁਟੇਜ ਬਰਾਮਦ ਹੋਈਆਂ ਹਨ।

ਸਿਡਨੀ ਦੇ ਡਰਾਊਨਿੰਗ ਸੈਂਟਰ ਵਿਖੇ ਇੱਕ ਜ਼ਿਲ੍ਹਾ ਅਦਾਲਤ ਦੀ ਜਿਊਰੀ ਸਾਹਮਣੇ ਇਹ ਗੱਲ ਸਾਬਿਤ ਹੋਈ ਹੈ ਕਿ ਇੱਕ ਰਾਜਨੀਤਿਕ ਪ੍ਰਭਾਵ ਰੱਖਣ ਵਾਲੇ ਇਸ ਆਦਮੀ ਨੇ ਪੰਜ ਕੋਰੀਆਈ ਔਰਤਾਂ ਨੂੰ ਝੂਠੇ ਜਾਲ ਵਿੱਚ ਫਸਾ ਕੇ ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਸਨ। ਸਿਡਨੀ ਸ਼ਹਿਰ ਦੇ ਮੁੱਖ ਅਖਬਾਰ ਸਿਡਨੀ ਮਾਰਨਿੰਗ ਹੇਰਾਲਡ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment