ਗੈਂਗਸਟਰ ਸੁਰੇਸ਼ ਪੁਜਾਰੀ ਫਿਲੀਪੀਨਜ਼ ‘ਚ ਗ੍ਰਿਫਤਾਰ, ਕਈ ਮਾਮਲਿਆਂ ‘ਚ ਸੀ ਵਾਂਟਿਡ

TeamGlobalPunjab
1 Min Read

ਨਿਊਜ਼ ਡੈਸਕ: ਗੈਂਗਸਟਰ ਸੁਰੇਸ਼ ਪੁਜਾਰੀ ਨੂੰ ਫਿਲੀਪੀਨਜ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਬਰਾਂਚ ਨੂੰ ਪੁਜਾਰੀ ਦੀ 2007 ਤੋਂ ਹੀ ਕਈ ਅਪਰਾਧਕ ਮਾਮਲਿਆਂ ‘ਚ ਭਾਲ ਸੀ। ਕ੍ਰਾਈਮ ਬਰਾਂਚ ਨੇ ਉਸ ਦੇ ਖ਼ਿਲਾਫ਼ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਠਾਣੇ ਪੁਲਿਸ ਨੇ ਗੈਂਗਸਟਰ ਨੂੰ ਹਿਰਾਸਤ ‘ਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਸੂਲੀ ਦੇ ਜ਼ਿਆਦਾਤਰ ਮਾਮਲੇ ਠਾਣੇ ਵਿਚ ਹੀ ਪੁਜਾਰੀ ਦੇ ਖ਼ਿਲਾਫ ਦਰਜ ਹਨ।

ਫਿਲੀਪੀਨਜ਼ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਕ 48 ਸਾਲਾ ਪੁਜਾਰੀ ਨੂੰ ਬਿਊਰੋ ਆਫ ਇਮੀਗਰੇਸ਼ਨ ਨੇ ਪਰਨਾਕ ਸ਼ਹਿਰ ਤੋਂ ਇੱਕ ਰਿਹਾਇਸ਼ੀ ਇਮਾਰਤ ਤੋਂ ਗ੍ਰਿਫਤਾਰ ਕੀਤਾ। ਕਿਹਾ ਜਾ ਰਿਹਾ ਹੈ ਕਿ ਉਹ ਫਿਲੀਪੀਨਜ਼ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ ਅਤੇ ਉਸ ਨੂੰ ਡਿਪੋਰਟ ਕੀਤਾ ਜਾਵੇਗਾ। ਪੁਜਾਰੀ ਨੂੰ ਅਮਰੀਕਾ ਨੇ ਵੀ ਭਗੌੜਾ ਅਪਰਾਧੀ ਐਲਾਨ ਕੀਤਾ ਹੋਇਆ ਹੈ। ਇਸ ਲਈ ਹੋ ਸਕਦਾ ਫਿਲੀਪੀਨਜ਼ ਤੋਂ ਉਸ ਨੂੰ ਅਮਰੀਕਾ ਡਿਪੋਰਟ ਕੀਤਾ ਜਾਵੇ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਖ਼ਿਲਾਫ਼ ਠਾਣੇ ‘ਚ ਵਸੂਲੀ ਦੇ ਘੱਟ ਤੋਂ ਘੱਟ 23 ਮਾਮਲੇ ਦਰਜ ਹਨ। ਅਧਿਕਾਰੀ ਨੇ ਦੱਸਿਆ ਕਿ ਠਾਣੇ ਪੁਲਿਸ ਨੇ ਪੁਜਾਰੀ ਦੇ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਸੀ। ਉਸ ਦੇ ਖ਼ਿਲਾਫ਼ ਇੰਟਰਪੋਲ ਦਾ ਰੈਡ ਕਾਰਨਰ ਨੋਟਿਸ ਵੀ ਜਾਰੀ ਸੀ।

Share this Article
Leave a comment