ਵੈਨਕੁਵਰ: ਬ੍ਰਿਟਿਸ਼ ਕੋਲੰਬੀਆ ਵਿਚ ਇੱਕ ਦਸਤਾਰਧਾਰੀ ਸਿੱਖ ਵੱਲੋਂ ਆਰ.ਸੀ.ਐੱਮ.ਪੀ. ਦੇ ਪੁਲਿਸ ਅਧਿਕਾਰੀ ਖਿਲਾਫ ਦੋਸ਼ ਲਾਏ ਸਨ ਕਿ 2 ਸਾਲ ਪਹਿਲਾਂ ਜਦੋਂ ਪੁਲਿਸ ਉਸ ਨੂੰ ਕਿਸੇ ਕਾਰਨ ਗ੍ਰਿਫਤਾਰ ਕਰਨ ਪਹੁੰਜੀ ਤਾਂ ਪੁਲਿਸ ਅਧਿਕਾਰੀ ਵੱਲੋਂ ਉਸ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਬੀਸੀ ਦੀ ਅਦਾਲਤ ‘ਚ ਪੁਲਿਸ ਵਿਰੁੱਧ ਸਿਵਲ ਮੁਕੱਦਮਾ ਦਾਇਰ ਕੀਤਾ ਗਿਆ ਹੈ।
ਇਹ ਘਟਨਾ 30 ਜੂਨ, 2017 ਨੂੰ ਵਾਪਰੀ ਸੀ ਜਿਸ ਸਬੰਧੀ ਹੁਣ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਅਬਟਸਫੋਰਟ ਵਾਸੀ ਕੰਵਲਜੀਤ ਸਿੰਘ ਅਨੁਸਾਰ ਇਸ ਘਟਨਾ ਵਿਚ ਉਸ ਨੂੰ 4-5 ਅਫਸਰਾਂ ਵੱਲੋਂ ਘੇਰ ਕੇ ਗ੍ਰਿਫਤਾਰ ਕਰਨ ਵੇਲੇ ਸਾਰਜੇਂਟ ਬ੍ਰਾਇਨ ਬਲੇਅਰ ਨਾਂਅ ਦਾ ਇਕ ਹੋਰ ਪੁਲਿਸ ਅਧਿਕਾਰੀ ਉਹਨਾਂ ਵਿਚ ਸ਼ਾਮਲ ਹੋ ਗਿਆ ਤੇ ਉਸ ਵੱਲੋਂ ਕੰਵਲਜੀਤ ਸਿੰਘ ਦੀ ਦਸਤਾਰ ਉਤਾਰ ਕੇ ਸੁੱਟ ਦਿੱਤੀ ਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ, ਉਸ ਦੀ ਦਸਤਾਰ ਫੱਟ ਗਈ ਜੋ ਕਿ ਉਸ ਲਈ ਕਾਫ਼ੀ ਦਰਦਨਾਕ ਸੀ ਅਤੇ ਉਸ ਨੇ ਕਾਫ਼ੀ ਅਪਮਾਨਿਤ ਮਹਿਸੂਸ ਕੀਤਾ।
ਕੰਵਲਜੀਤ ਨੇ ਕਿਹਾ ਕਿ ਉਹ ਇਕ ਸਿੱਖ ਹੈ ਜੋ ਅਪਣੇ ਧਾਰਮਕ ਚਿੰਨ ਵਜੋਂ ਦਸਤਾਰ ਸਜਾਉਂਦੇ ਹਨ ਤੇ ਇਹ ਸਿਰਫ ਉਨ੍ਹਾਂ ਦਾ ਧਾਰਮਿਕ ਚਿੰਨ੍ਹ ਹੀ ਨਹੀਂ ਬਲਕਿ ਉਹਨਾਂ ਦੀ ਪਛਾਣ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਾਇਨ ਬਲੇਅਰ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕੰਵਲਜੀਤ ਸਿੰਘ ਦੇ ਵਕੀਲ ਡੇਵਿਡ ਹਨੀਮੈਨ ਦਾ ਕਹਿਣਾ ਹੈ ਕਿ ਕਿਸੇ ਵੀ ਕੈਦੀ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ ਨਿੰਦਣਯੋਗ ਹੈ। ਕੰਵਲਜੀਤ ਸਿੰਘ ਇਕ ਸੋਫ਼ਟਵੇਅਰ ਪ੍ਰੋਗਰਾਮਰ ਹਨ, ਜੋ ਕਿ ਮੌਜੂਦਾ ਸਮੇਂ ਵਿਚ ਐਬੋਟਸਫੋਰਡ ਵਿਖੇ ਰਹਿ ਰਹੇ ਹਨ।
ਕੈਨੇਡਾ ਵਿਖੇ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧੀਕਾਰੀ ਤੇ ਮਾਮਲਾ ਦਰਜ

Leave a Comment
Leave a Comment