ਕੈਨੇਡਾ ਵਿਖੇ ਕਾਰ ਚੋਰੀ ਕਰਨ ਦੇ ਮਾਮਲੇ ‘ਚ ਦੋ ਪੰਜਾਬੀ ਨੌਜਵਾਨ ਗ੍ਰਿਫਤਾਰ

TeamGlobalPunjab
1 Min Read

ਮਿਸੀਸਾਗਾ: ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਕਾਰ ਚੋਰੀ ਕਰਨ ਦੇ ਮਾਮਲੇ ‘ਚ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਬਰੈਂਪਟਨ ਦੇ ਵਾਸੀ 23 ਸਾਲਾ ਜਸਦੀਪ ਸਿੰਘ ਤੋਂ 21 ਸਾਲਾ ਇਕਜੋਤ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਉਕਤ ਨੌਜਵਾਨਾਂ ਨੂੰ ਮਿਸੀਸਾਗਾ ‘ਚੋਂ ਗ੍ਰਿਫ਼ਤਾਰ ਕੀਤਾ, ਜੋ ਕਿ ਪੁਲਿਸ ਦੀਆਂ ਦੋ ਕਰੂਜ਼ਰ ਗੱਡੀਆਂ ਨੂੰ ਫੇਟ ਮਾਰ ਕੇ ਫਰਾਰ ਹੋ ਗਏ ਸਨ।

ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੈਂਪਟਨ ‘ਚੋਂ 1 ਦਸੰਬਰ ਨੂੰ ਇੱਕ ਗੱਡੀ ਚੋਰੀ ਹੋਈ ਸੀ। ਇਸੇ ਗੱਡੀ ਨੇ 3 ਜਨਵਰੀ ਨੂੰ ਮਿਸੀਸਾਗਾ ਸ਼ਹਿਰ ਦੇ ਬ੍ਰਿਟਾਨੀਆ ਰੋਡ ਈਸਟ ਐਂਡ ਡਿਕਸੀ ਰੋਡ ਖੇਤਰ ‘ਚ ਪੁਲਿਸ ਦੀਆਂ ਦੋ ਕਰੂਜ਼ਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ , ਪਰ ਬਾਅਦ ‘ਚ ਪੁਲਿਸ ਟੀਮ ਨੇ ਇਨ੍ਹਾਂ ਨੂੰ ਗੱਡੀ ਸਣੇ ਦਬੋਚ ਲਿਆ। ਕਾਰ ਨੂੰ ਉਸ ਵੇਲੇ ਇਕਜੋਤ ਸਿੰਘ ਚਲਾ ਰਿਹਾ ਸੀ।

ਇਨ੍ਹਾਂ ਦੋਵਾਂ ਪੰਜਾਬੀ ਨੌਜਵਾਨਾਂ ਤੋਂ ਵਾਹਨ ਚੋਰੀ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਫੇਟ ਮਾਰਨ ਦੇ ਮਾਮਲੇ ‘ਚ ਕੋਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੋਵਾਂ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਲੋਕਾਂ ਤੇ ਵਾਹਨ ਤੋਂ ਸਾਵਧਾਨ ਰਹੋ ਅਤੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

Share this Article
Leave a comment