ਸ਼ਿਵ ਸੈਨਾ ਤੇ ਸੰਤ ਭਿੰਡਰਾਂਵਾਲਿਆਂ ਦੇ ਸਮਰਥਕਾਂ ‘ਚ ਝੜਪ, ਭੜਕੇ ਸਿੱਖ ਨੇ ਮਾਰਿਆ ਸ਼ਿਵ ਸੈਨਾ ਵਾਲੇ ਦੇ ਥੱਪੜ, ਫੂਕ ਰਹੇ ਸਨ ਖ਼ਾਲਿਸਤਾਨ ਦੇ ਪੋਸਟਰ

ਜਲੰਧਰ : ਲੁਧਿਆਣਾ ਤੋਂ ਬਾਅਦ ਅੱਜ ਜਲੰਧਰ ਵਿਖੇ ਵੀ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਖ਼ਾਲਿਸਤਾਨ ਅਤੇ ਰਿਫਰੈਂਡਮ 20-20 ਦੇ ਪੋਸਟਰ ਫੂਕ ਕੇ ਖ਼ਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਸ਼ਿਵ ਸੈਨਾ ਵਾਲਿਆਂ ਵਿੱਚੋਂ ਇੱਕ ਨੂੰ ਗਰਮ ਖਿਆਲੀ ਸਿੱਖ ਨੇ ਫਲੈਗ ਮਾਰਚ ਕੱਢਦੀ ਪੁਲਿਸ ਦੀ ਮੌਜੂਦਗੀ ਵਿੱਚ ਜੋਰਦਾਰ ਕੱਢ ਮਾਰਿਆ। ਇਸ ਤੋਂ ਪਹਿਲਾਂ ਕਿ ਗੱਲ ਵਧ ਕੇ ਖੂਨ ਖਰਾਬੇ ਤੱਕ ਪਹੁੰਚਦੀ ਮੌਕੇ ‘ਤੇ ਭਾਰੀ ਤਦਾਦ ਵਿੱਚ ਮੌਜੂਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਤੇ ਉਨ੍ਹਾਂ ਨੇ ਫੁਰਤੀ ਨਾਲ ਦੋਨਾਂ ਧਿਰਾਂ ਨੂੰ ਵੱਖੋ ਵੱਖ ਕਰ ਦਿੱਤਾ। ਪੁਲਿਸ ਅਧਿਕਾਰੀਆਂ ਅਨੁਸਾਰ ਮਾਹੌਲ ਤਣਾਅਪੂਰਨ ਪਰ ਕਾਬੂ ਹੇਠ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਘਟੀ ਜਦੋਂ ਸ਼ਿਵ ਸੈਨਾ ਬਾਲਠਾਕਰੇ ਦੇ ਕੁਝ ਲੋਕਾਂ ਨੇ ਫੁੱਟਬਾਲ ਚੌਂਕ ਨੇੜੇ ਸ਼ਰੇਆਮ ਸੜਕ ‘ਤੇ ਰਿਫਰੈਂਡਮ 20-20 ਅਤੇ ਖ਼ਾਲਿਸਤਾਨ ਦੇ ਪੋਸਟਰ ਸਾੜਦੇ ਹੋਏ ਖ਼ਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ ਦੇ ਇਸ ਜਮਾਨੇ ਵਿੱਚ ਇਹ ਗੱਲ ਜੰਗਲ ਦੀ ਅੱਗ ਵਾਂਗ ਸ਼ਹਿਰ ‘ਚ ਫੈਲ ਗਈ ਤੇ ਪਤਾ ਲਗਦਿਆਂ ਹੀ ਗਰਮ ਖਿਆਲੀ ਸਿੱਖ ਭਾਰੀ ਤਦਾਦ ਵਿੱਚ ਉਸ ਜਗ੍ਹਾ ਪਹੁੰਚ ਗਏ ਜਿੱਥੇ ਸ਼ਿਵ ਸੈਨਾ ਵਾਲੇ ਆਪਣੀ ਕਾਰਵਾਈ ਕਰ ਰਹੇ ਸਨ। ਇਸ ਮੌਕੇ ਪੁਲਿਸ ਦੀ ਮੌਜੂਦਗੀ ਵਿੱਚ ਜਦੋਂ ਦੋਵੇਂ ਧਿਰਾਂ ਦੇ ਲੋਕ ਆਪਸ ਵਿੱਚ ਪੋਸਟਰ ਸਾੜਨ ਜਾਂ ਉਸ ਦਾ ਵਿਰੋਧ ਕਰਨ ਦਾ ਤਰਕ ਦਿੰਦਿਆ ਬਹਿਸ ਕਰ ਰਹੇ ਸਨ ਤਾਂ ਮੌਕੇ ‘ਤੇ ਚਿੱਟੇ ਕੱਪੜਿਆਂ ਵਿੱਚ ਬਹਿਸ ਕਰ ਰਹੇ ਸਿੱਖ ਜਥੇਬੰਦੀ ਦੇ ਇੱਕ ਵਿਅਕਤੀ ਨੂੰ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ‘ਤੇ ਕਿਸੇ ਗੱਲ ਨੂੰ ਲੈ ਕੇ ਇੰਨਾ ਗੁੱਸਾ ਆ ਗਿਆ  ਕਿ ਉਸ ਨੇ ਸ਼ਿਵ ਸੈਨਾ ਵਾਲੇ ਦੇ ਜੋਰਦਾਰ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਧੱਕ ਕੇ ਇੱਕ ਦੂਜ਼ੇ ਤੋਂ ਵੱਖ ਕਰ ਦਿੱਤਾ ਪਰ ਉੱਥੇ ਕਾਫੀ ਦੇਰ ਤੱਕ ਮਾਹੌਲ ਬੇਹੱਦ ਤਣਾਅਪੂਰਨ ਬਣਿਆ ਰਿਹਾ। ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਇਲਾਕੇ ਦੇ ਥਾਣੇ ਵਿੱਚ ਜਾ ਕੇ ਇੱਕ ਦੂਜੇ ਦੇ ਖਿਲਾਫ ਸ਼ਿਕਾਇਤਾਂ ਵੀ ਦਿੱਤੀਆਂ ਜਿਸ ਬਾਰੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

 

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.