ਸ਼ਾਹਰੁਖ ਖਾਨ ਨੇ TIME 100 ਦੀ ਲਿਸਟ ‘ਚ ਹਾਸਿਲ ਕੀਤਾ ਪਹਿਲਾ ਸਥਾਨ

Rajneet Kaur
2 Min Read

ਨਿਊਜ਼ ਡੈਸਕ: ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੇ ਦੁਨੀਆ ਭਰ ‘ਚ ਆਪਣਾ ਨਾਂ ਰੌਸ਼ਨ ਕੀਤਾ ਹੈ।  ਹੁਣ ਸ਼ਾਹਰੁਖ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਹਾਲ ਹੀ ‘ਚ ਟਾਈਮ ਮੈਗਜ਼ੀਨ ਦਾ ਪੋਲ ਆਰਗੇਨਾਈਜ਼ ਕੀਤਾ ਗਿਆ, ਜਿਸ ‘ਚ ਸ਼ਾਹਰੁਖ ਖਾਨ ਨੇ ਟਾਪ 100 ‘ਚ ਜਗ੍ਹਾ ਬਣਾਈ  ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਫੁੱਟਬਾਲ ਖਿਡਾਰੀ ਲਿਓਨਲ ਮੇਸੀ, ਪ੍ਰਿੰਸ ਹੈਰੀ, ਮੇਗਮ ਮਾਰਕਲ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਟਾਈਮ ਮੈਗਜ਼ੀਨ ਨੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ ਵਿੱਚ ਸ਼ਾਹਰੁਖ ਖਾਨ ਸਭ ਤੋਂ ਉੱਪਰ ਹਨ। ਇਹ ਸੂਚੀ ਪਾਠਕਾਂ ਵੱਲੋਂ ਪਾਈਆਂ ਵੋਟਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਕਿੰਗ ਖਾਨ ‘ਟਾਈਮ 100’ ਲਿਸਟ ‘ਚ ਟਾਪ ‘ਤੇ ਹਨ। ਅਮਰੀਕੀ ਪ੍ਰਕਾਸ਼ਨ ਦੇ ਅਨੁਸਾਰ, ਇਸ ਸਾਲ 1.2 ਮਿਲੀਅਨ ਯਾਨੀ 12 ਲੱਖ ਨੇ ਵੋਟਿੰਗ ਕੀਤੀ ਹੈ, ਜਿਸ ਵਿੱਚ ਸ਼ਾਹਰੁਖ ਖਾਨ ਨੂੰ ਸਭ ਤੋਂ ਵੱਧ 4 ਪ੍ਰਤੀਸ਼ਤ ਵੋਟ ਮਿਲੇ ਹਨ।

ਇਸ ਸੂਚੀ ਵਿਚ ਦੂਜੇ ਨੰਬਰ ‘ਤੇ ਈਰਾਨੀ ਮਹਿਲਾ ਪ੍ਰਦਰਸ਼ਨਕਾਰੀ ਰਹੀ। ਇਰਾਨ ਦੀਆਂ ਮਹਿਲਾ ਪ੍ਰਦਰਸ਼ਨਕਾਰੀ ਕੁੱਲ 3 ਪ੍ਰਤੀਸ਼ਤ ਵੋਟਾਂ ਹਾਸਲ ਕਰ ਕੇ ਦੂਜੇ ਸਥਾਨ ‘ਤੇ ਰਹੀ। ਇਰਾਨ ਦੀ ‘ਮੌਰੈਲਿਟੀ ਪੁਲਿਸ’ ਵੱਲੋਂ 22 ਸਾਲਾ ਮਹਿਸਾ ਅਮੀਨੀ ਦੇ ਮਾਰੇ ਜਾਣ ਤੋਂ ਬਾਅਦ ਮਹਿਲਾ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਈਆਂ। ਟਾਈਮ ਮੈਗਜ਼ੀਨ ਵੱਲੋਂ ਉਸਨੂੰ ਸਾਲ ਦੇ 2022 ਦੇ ਹੀਰੋਜ਼ ਵਜੋਂ ਨਾਮਜ਼ਦ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਪਿਛਲੇ ਕਈ ਸਾਲਾਂ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਉਹ ਹੁਣ ਤੱਕ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇਸ ਲਿਫਟ ਵਿਚ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼, ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਵੀ ਸ਼ਾਮਲ ਹਨ। ਟਾਈਮ 100 ਦੀ ਪੂਰੀ ਸੂਚੀ 13 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment