ਕੈਨੇਡਾ ਵਿਚ ਸਾਰੇ ਸਮਾਗਮ ਰੱਦ ਹੋਣ ਤੇ ਲੀਡਰ ਵੀ ਜਤਾ ਰਹੇ ਹਨ ਅਫਸੋਸ

TeamGlobalPunjab
2 Min Read

ਟੋਰਾਂਟੋ ਦੇ ਮੇਅਰ ਜੋਨ ਟੌਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਕੈਨੇਡਾ ਡੇਅ ਨਾਲ ਸਬੰਧਤ ਸਾਰੇ ਸਮਾਗਮ ਰੱਦ ਕੀਤੇ ਜਾਂਦੇ ਹਨ। ਮੇਅਰ ਜੋਨ ਟੌਰੀ ਨੇ ਕਿਹਾ ਕਿ ਇਹ ਬੜ੍ਹਾ ਨਿਰਾਸ਼ਾਜਨਕ ਹੈ ਪਰ ਕੋਵਿਡ-19 ਦੇ ਮੱਦੇਨਜ਼ਰ ਇਹ ਜ਼ਰੂਰੀ ਹੈ। ਕਾਬਲੇਗੌਰ ਹੈ ਕਿ 1 ਜੁਲਾਈ ਨੂੰ ਕੈਨੇਡਾ ਡੇਅ ਮਨਾਇਆ ਜਾਂਦਾ ਹੈ ਤੇ ਟੋਰਾਂਟੋ ਤੋਂ ਇਲਾਵਾ ਪੂਰੇ ਮੁਲਕ ਵਿੱਚ ਲੋਕ ਧੂਮਧਾਮ ਨਾਲ ਇਹ ਦਿਨ ਮਨਾਉਦੇ ਹਨ। ਜਿਸਦਾ ਜ਼ਿਕਰ ਮੇਅਰ ਪੈਟਰਿਕ ਬ੍ਰਾਊਨ ਨੇ ਖਾਸ ਤੌਰ ‘ਤੇ ਕੀਤਾ। ਕਾਬਿਲੇਗੌਰ ਹੈ ਕਿ ਇਸਤੋਂ ਪਹਿਲਾ ਕੈਨੇਡਾ ਵਿਚ ਮਨਾਇਆ ਜਾਣ ਵਾਲਾ ਖਾਲਸਾ ਡੇਅ ਪਰੇਡ ਦਿਹਾੜਾ ਵੀ ਨਹੀਂ ਮਨਾਇਆ ਗਿਆ ਜੋ ਕਿ ਵਿਸਾਖੀ ਨੂੰ ਸਮਰਪਿਤ ਹਰ ਸਾਲ ਸਿੱਖ ਭਾਈਚਾਰੇ ਵੱਲੋਂ ਕਰਵਾਇਆ ਜਾਂਦਾ ਹੈ। ਇਹ ਇਕ ਅਜਿਹਾ ਦਿਨ ਹੁੰਦਾ ਹੈ ਜਦੋਂ ਕੈਨੇਡਾ ਹੀ ਨਹੀਂ ਦੂਜੇ ਮੁਲਕਾਂ ਤੋਂ ਵੀ ਲੋਕ ਵਿਸਾਖੀ ਦਾ ਇਹ ਦਿਹਾੜਾ ਮਨਾਉਣ ਲਈ ਵਿਸ਼ੇਸ਼ ਤੌਰ ਤੇ ਕੈਨੇਡਾ ਪਹੁੰਚਦੇ ਹਨ। ਕੈਨੇਡਾ ਵਿਚ ਵਸਦੇ ਕਈ ਪਰਿਵਾਰ ਪੰਜਾਬ ਵਿਚੋਂ ਵੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਬੁਲਾਉਂਦੇ ਹਨ। ਇਸਤੋਂ ਇਲਾਵਾ ਗੁਜਰਾਤ ਡੇਅ ਹਰ ਸਾਲ ਦੀ ਤਰਾਂ ਇਸ ਸਾਲ ਧੂਮ-ਧਾਮ ਨਾਲ ਨਹੀਂ ਮਨਾਇਆ ਗਿਆ।ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਗੁਜਰਾਤ ਡੇਅ ‘ਤੇ ਸਮੂਹ ਗੁਜਰਾਤੀ ਭਾਈਚਾਰੇ ਨੂੰ ਵਧਾਈ ਦਿੱਤੀ ਗਈ…ਜਿੰਨ੍ਹਾਂ ਇਸ ਮੌਕੇ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਅਰਥਚਾਰੇ ਵਿੱਚ ਪਾਏ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।

Share this Article
Leave a comment