ਮਜ਼ਦੂਰਾਂ ਨਾਲ ਭਰੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ, 24 ਦੀ ਮੌਤ ਕਈ ਜ਼ਖਮੀ

TeamGlobalPunjab
2 Min Read

ਲਖਨਊ: ਉੱਤਰ ਪ੍ਰਦੇਸ਼ ਦੇ ਔਰੇਆ ਜ਼ਿਲ੍ਹੇ ਵਿੱਚ ਪਰਵਾਸੀ ਮਜਦੂਰਾਂ ਨਾਲ ਟਰੱਕ ਦੀ ਦੂਜੇ ਟੱਕਰ ਨਾਲ ਟੱਕਰ ਹੋ ਗਈ ਜਿਸਦੇ ਨਾਲ 24 ਮਜਦੂਰਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ 30 ਤੋਂ ਜ਼ਿਆਦਾ ਲੋਕ ਜਖ਼ਮੀ ਹਨ। ਮੁੱਖਮੰਤਰੀ ਯੋਗੀ ਆਦਿਤਿਅਨਾਥ ਨੇ ਇਸ ਹਾਦਸੇ ‘ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ।

ਯੋਗੀ ਨੇ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਹਾਦਸੇ ਵਿੱਚ ਜਖ਼ਮੀ ਹੋਏ ਲੋਕਾਂ ਦਾ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਆਈਜੀ ਕਾਨਪੁਰ ਨੂੰ ਤੱਤਕਾਲ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਆਪਣੀ ਵੇਖ ਰੇਖ ਵਿੱਚ ਕਰਵਾਉਣ ਅਤੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਕ, ਮਜਦੂਰਾਂ ਨੂੰ ਲੈ ਕੇ ਆ ਰਹੇ ਟਰੱਕ ਵਿੱਚ ਦੂਜੇ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ 24 ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਜ਼ਿਆਦਾ ਲੋਕ ਜਖ਼ਮੀ ਹਨ। ਸਾਰੇ ਜਖ਼ਮੀਆਂ ਨੂੰ ਜ਼ਿਲ੍ਹਾਂ ਹਸਪਤਾਲ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਨਾਲ ਭਰਿਆ ਟਰੱਕ ਸੜਕ ‘ਤੇ ਖੜ੍ਹਾ ਸੀ ਉਦੋਂ ਟਰੱਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ। ਔਰੇਆ ਦੀ ਐਸਪੀ ਸੁਨੀਤੀ ਸਿੰਘ ਅਤੇ ਕਈ ਥਾਣਾ ਦੀ ਪੁਲਿਸ ਮੌਕੇ ‘ਤੇ ਮੌਜੂਦ ਹੈ। ਗੰਭੀਰ ਰੂਪ ਨਾਲ ਜਖ਼ਮੀਆਂ ਨੂੰ ਕਾਨਪੁਰ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਘਟਨਾ ਨੂੰ ਵੇਖਦੇ ਹੋਏ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਖਦਸ਼ਾ ਜਤਾਇਆ ਜਾ ਰਿਹਾ ਹੈ।

Share this Article
Leave a comment