ਮਾਨ ਨੂੰ ਵੋਟਾਂ ਪਾ ਕੇ ਜਿਤਾਉਣ ਵਾਲੇ ਪੱਛਤਾ ਰਹੇ ਹਨ? ਮੁਸੀਬਤ ਦੇ ਮਾਰੇ ਦੱਬ ਕੇ ਕੱਢ ਰਹੇ ਹਨ ਭੜਾਸ

TeamGlobalPunjab
2 Min Read

ਸੰਗਰੂਰ : ਚੋਣਾਂ ਦੌਰਾਨ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਗਲੀਆਂ ਵਿੱਚ ਸਿਆਸੀ ਨੇਤਾਵਾਂ ਦੀਆਂ ਵੱਡੀਆਂ ਗੱਡੀਆਂ ਦੇ ਹੂਟਰਾਂ ਦੀਆਂ ਅਵਾਜ਼ਾਂ ਤੁਹਾਨੂੰ ਅਕਸਰ ਸੁਣਾਈ ਦਿੰਦੀ ਹੋਵੇਗੀ, ਪਰ ਇੱਕ ਸੱਚਾਈ ਇਹ ਵੀ ਹੈ ਕਿ ਇਹ ਅਵਾਜ਼ ਚੋਣਾਂ ਖਤਮ ਹੁੰਦੀਆਂ ਹੀ ਆਉਂਣੀ ਬੰਦ ਹੋ ਜਾਂਦੀ ਹੈ ਕਿਉਂਕਿ ਜਿਆਦਾਤਰ ਸਿਆਸਤਦਾਨ ਨੂੰ ਆਪਣੇ ਹਲਕੇ ਦੇ ਰਾਹ ਲਗਭਗ ਭੁੱਲ ਹੀ ਜਾਂਦੇ ਹਨ। ਜੀ ਹਾਂ ਇਹ ਗੱਲ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਸੰਗਰੂਰ ਵਾਸੀਆਂ ਦਾ। ਜਿਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਪੂਰੇ ਦੇਸ਼ ਅੰਦਰੋਂ ਇੱਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਭੁੱਲ ਹੀ ਗਏ ਹਨ ਅਤੇ ਇਲਾਕੇ ਦੇ ਲੋਕਾਂ ਦੇ ਹਾਲਾਤ ਜਾਣਨ ਲਈ ਉਨ੍ਹਾਂ ਕੋਲ ਹੁਣ ਸਮਾਂ ਨਹੀਂ ਹੈ ਕਿਉਂਕਿ ਜਿੱਤਣ ਤੋਂ ਬਾਅਦ ਮਾਨ ਨੇ ਸੰਗਰੂਰ ਦਾ ਇੱਕ ਵਾਰ ਵੀ ਦੌਰਾ ਨਹੀਂ ਕੀਤਾ।

ਇਸ ਗੱਲ ਦੀ ਪੁਸ਼ਟੀ ਕਰਦਿਆਂ ਸੰਗਰੂਰ ਵਾਸੀ ਜਗਸੀਰ ਸਿੰਘ ਨੇ ਕਿਹਾ ਕਿ ਜਿਆਦਾ ਮੀਂਹ ਪੈਣ ਕਾਰਨ ਘੱਗਰ ਦੇ ਟੁੱਟਣ ਕਾਰਨ ਆਏ ਹੜ੍ਹ ‘ਚ ਉਸ ਦੀ 13 ਏਕੜ ਫਸਲ ਤਬਾਹ ਹੋ ਗਈ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਇੱਕ ਵਾਰ ਵੀ ਉਨ੍ਹਾਂ ਦਾ ਹਾਲ ਜਾਣਨ ਨਹੀਂ ਆਏ। ਇਸ ਤਰ੍ਹਾਂ ਹੀ ਜਿਲ੍ਹੇ ਦੇ ਪਿੰਡ ਭੂੰਦੜ ਭੈਣੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਫਸਲ ਵੀ ਹੜ੍ਹ ਕਾਰਨ ਮਾਰੀ ਗਈ ਹੈ ਪਰ ਮਾਨ ਨੇ ਉਨ੍ਹਾਂ ਦੀ ਇੱਕ ਵਾਰ ਵੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਕਿਸੇ ਸਿਆਸਤਦਾਨ ਨੂੰ ਵੋਟਾਂ ਪਾ ਕੇ ਜਿਤਾਉਂਦੇ ਹਨ ਤਾਂ ਇਹ ਉਮੀਦ ਕਰਦੇ ਹਨ ਕਿ ਉਨ੍ਹਾਂ ਉਹੀ ਸਿਆਸਤਦਾਨ ਆਗੂ ਮੁਸੀਬਤ ਵੇਲੇ ਉਨ੍ਹਾਂ ਦਾ ਸਾਥ ਦੇਵੇਗਾ ਤੇ ਜਦੋਂ ਉਹ ਸਾਥ ਨਹੀਂ ਦਿੰਦਾ ਤਾਂ ਉਨ੍ਹਾਂ ਨੂੰ ਮਾੜੀਆਂ ਟਿੱਪਣੀਆਂ ਸਹਿਣ ਕਰਨੀਆਂ ਹੀ ਪੈਂਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਘੱਗਰ ‘ਚ ਪਏ ਪਾੜ ਕਾਰਨ ਸਥਾਨਕ ਲੋਕਾਂ ਦੀ 21 ਹਜ਼ਾਰ 7 ਸੌ 75 ਏਕੜ ਫਸਲ ਤਬਾਹ ਹੋ ਗਈ ਹੈ।

Share this Article
Leave a comment