ਸਲਮਾਨ ਨੇ ਖੁਦ ਬਿੱਗ ਬਾਸ ਦੇ ਘਰ ਅੰਦਰ ਦਾਖਲ ਹੋ ਕੇ ਕੀਤੀ ਸਫਾਈ!

TeamGlobalPunjab
1 Min Read

ਨਿਊਜ਼ ਡੈਸਕ : ਬਿੱਗ ਬਾਸ 13 ਹਰ ਦਿਨ ਹੀ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿੰਦਾ ਹੈ। ਹੁਣ ਚਰਚਾ ਦਾ ਕਾਰਨ ਹੈ ਘਰ ਅੰਦਰ ਪ੍ਰਤੀਯੋਗੀਆਂ ਵੱਲੋਂ ਆਪਣੀਆਂ ਡਿਊਟੀਆਂ ਨੂੰ ਲੈ ਕੇ ਲੜਨਾ। ਇਸ ਸਬੰਧੀ ਸਲਮਾਨ ਖੁਦ ਵੀ ਕਈ ਵਾਰ ਪ੍ਰਤੀਯੋਗੀਆਂ ਨੂੰ ਸਮਝਾ ਚੁਕੇ ਹਨ। ਪਰ ਇਸ ਦੇ ਬਾਵਜੂਦ ਵੀਘਰ ਨੂੰ ਸਾਫ ਰੱਖਣ ਅਤੇ ਆਪਣੀਆਂ ਡਿਊਟੀਆਂ ਨੂੰ ਲੈ ਕੇ ਪ੍ਰਤੀਯੋਗੀਆਂ ਕਈ ਵਾਰ ਲੜਦੇ ਦੇਖਿਆ ਗਿਆ ਹੈ। ਇਸ ਨੂੰ ਲੈ ਕੇ ਹੁਣ ਇੱਕ ਵਾਰ ਸਲਮਾਨ ਨੇ ਖੁਦ ਹੀ ਘਰ ਵਿੱਚ ਐਂਟਰੀ ਕੀਤੀ ਹੈ।

ਐਪੀਸੋਡ ਦੇ ਪ੍ਰੋਮੋਂ ਵਿੱਚ ਸਲਮਾਨ ਦੋ ਮਾਸਕ ਪਾ ਕੇ ਬਿਗ ਬਾਸ ਘਰ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।  ਸਲਮਾਨ ਇਸ ਵੀਡੀਓ ਵਿੱਚ ਰਸੋਈ ਅੰਦਰ ਜਾ ਕੇ ਖੁਦ ਹੀ ਬਰਤਨ ਸਾਫ ਕਰਨ ਲੱਗ ਜਾਂਦੇ ਹਨ। ਇਸ ਦੌਰਾਨ ਸਾਰੇ ਪ੍ਰਤੀਯੋਗੀ ਸ਼ਰਮਿੰਦਗੀ ਮਹਿਸੂਸ ਕਰਦੇ ਦਿਖਾਈ ਦਿੰਦੇ ਹਨ ਅਤੇ ਉਹ ਸਲਮਾਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਬਰਤਨ ਸਾਫ ਕਰਨ ਤੋਂ ਬਾਅਦ ਸਲਮਾਨ ਫ੍ਰਿਜ਼ ਅਤੇ ਬਾਥਰੂਮ ਨੂੰ ਵੀ ਸਾਫ ਕਰਦੇ ਦਿਖਾਈ ਦਿੰਦੇ ਹਨ।

Share This Article
Leave a Comment