ਅਮਰੀਕਾ ਅਤੇ ਭਾਰਤ ਸਭ ਤੋਂ ਕਰੀਬੀ ਦੋਸਤ : Joe Biden

TeamGlobalPunjab
3 Min Read

ਵਾਸ਼ਿੰਗਟਨ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ Joe Biden ਵਿਚਾਲੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਮੁਲਾਕਾਤ ਹੋਈ ਹੈ। ਅਮਰੀਕਾ ਦੇ ਦੌਰੇ ‘ਤੇ ਪੁੱਜੇ ਪੀ.ਐਮ. ਮੋਦੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ Joe Biden ਨਾਲ ਓਵਲ ਦਫਤਰ ਵਿੱਚ ਮੀਟਿੰਗ ਕੀਤੀ।

Biden ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਮਰੀਕਾ-ਭਾਰਤ ਸਬੰਧ ਕਈ ਵਿਸ਼ਵ ਚੁਣੌਤੀਆਂ ਨੂੰ ਸੁਲਝਾਉਣ ਵਿੱਚ ਮਦਦ ਕਰ ਸਕਦੇ ਹਨ। 2006 ਵਿੱਚ, ਜਦੋਂ ਮੈਂ ਉਪ ਰਾਸ਼ਟਰਪਤੀ ਸੀ, ਮੈਂ ਕਿਹਾ ਸੀ ਕਿ 2020 ਤੱਕ ਭਾਰਤ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਨੇੜਲੇ ਦੇਸ਼ਾਂ ਵਿੱਚ ਸ਼ਾਮਲ ਹੋ ਜਾਣਗੇ।

Biden ਨੇ ਆਪਣੀ ਮੁੰਬਈ ਫੇਰੀ ਨੂੰ ਯਾਦ ਕੀਤਾ। ਉਸ ਸਮੇਂ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ। ਉਨ੍ਹਾਂ ਨੇ ਦੱਸਿਆ ਕਿ ਮੁੰਬਈ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਹਨ। Biden ਨੇ ਦੱਸਿਆ ਕਿ ਉਨ੍ਹਾਂ ਨੂੰ ਮੁੰਬਈ ਦੇ ਇੱਕ ਵਿਅਕਤੀ ਵੱਲੋਂ ਚਿੱਠੀ ਮਿਲੀ ਸੀ, ਜਿਸਦਾ ਉਪਨਾਮ ਵੀ Biden ਸੀ।

 

- Advertisement -

ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਕਿਹਾ – ਮੈਂ ਵ੍ਹਾਈਟ ਹਾਊਸ ਵਿੱਚ ਆ ਕੇ ਖੁਸ਼ ਹਾਂ। ਦੋਵਾਂ ਦੇਸ਼ਾਂ ਦੀ ਲੋਕਤੰਤਰ ਅਤੇ ਪਰੰਪਰਾਵਾਂ ਵਿਸ਼ਵ ਲਈ ਉਦਾਹਰਣ ਹਨ। Biden ਦਾ ਦਰਸ਼ਨ ਸਾਡੇ ਲਈ ਇੱਕ ਪ੍ਰੇਰਣਾ ਹੈ। ਅਮਰੀਕਾ ਵਿੱਚ 40 ਲੱਖ ਭਾਰਤੀ ਰਹਿੰਦੇ ਹਨ। ਉਹ ਅਮਰੀਕਾ ਨੂੰ ਸ਼ਕਤੀ ਬਣਾਉਣ ਵਿੱਚ ਮਦਦ ਕਰ ਰਹੇ ਹਨ। ਸਾਨੂੰ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਹੋਰ ਵਧਾਉਣਾ ਹੈ । ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਦਾ ਆਪਣਾ ਮਹੱਤਵ ਹੈ। ਇਸ ਦਹਾਕੇ ਵਿੱਚ ਵੀ ਅਸੀਂ ਵਪਾਰ ਦੇ ਖੇਤਰ ਵਿੱਚ ਇੱਕ ਦੂਜੇ ਦੀ ਬਹੁਤ ਮਦਦ ਕਰ ਸਕਦੇ ਹਾਂ।

ਮੋਦੀ ਨੇ ਅੱਗੇ ਕਿਹਾ ਕਿ 2014 ਵਿੱਚ ਅਤੇ ਫਿਰ 2016 ਵਿੱਚ ਰਾਸ਼ਟਰਪਤੀ Biden ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਭਾਰਤ ਨੂੰ ਕੁਝ ਖੇਤਰਾਂ ਵਿੱਚ ਅਮਰੀਕਾ ਦੀ ਲੋੜ ਹੈ ਅਤੇ ਕੁਝ ਖੇਤਰਾਂ ਵਿੱਚ ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ। ਇਹ ਦਹਾਕਾ ਪ੍ਰਤਿਭਾ ਦਾ ਹੈ ਅਤੇ ਭਾਰਤੀ ਇਸ ਵਿੱਚ ਅਮਰੀਕਾ ਦੀ ਮਦਦ ਕਰ ਰਹੇ ਹਨ। ਮਹਾਤਮਾ ਗਾਂਧੀ ਕਹਿੰਦੇ ਸਨ ਕਿ ਅਸੀਂ ਇਸ ਧਰਤੀ ਦੇ ਟਰੱਸਟੀ ਹਾਂ। ਸਾਨੂੰ ਇਸਦੀ ਰੱਖਿਆ ਕਰਨੀ ਪਵੇਗੀ।

ਦੋਵੇਂ ਦੇਸ਼ ਜਲਵਾਯੂ ਪਰਿਵਰਤਨ ਅਤੇ ਕੋਵਿਡ ਵਰਗੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰ ਰਹੇ ਹਨ। ਅਸੀਂ ਇਸ ਸਦੀ ਦੇ ਤੀਜੇ ਦਹਾਕੇ ਦੇ ਅਰੰਭ ਵਿੱਚ ਮਿਲ ਰਹੇ ਹਾਂ।ਇਸ ਦਹਾਕੇ ਨੂੰ ਬਣਾਉਣ ਵਿੱਚ Biden ਦੀ ਅਗਵਾਈ ਮਹੱਤਵਪੂਰਨ ਭੂਮਿਕਾ ਨਿਭਾਏਗੀ।

Share this Article
Leave a comment