ਹੋਟਸਪੋਟ ਐਲਾਨੇ ਗਏ ਮੁਹਾਲੀ ਅੰਦਰ ਕੋਰੋਨਾ ਦਾ ਕਹਿਰ , ਅੱਜ ਫਿਰ ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਮੁਹਾਲੀ : ਮੁਹਾਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਇਸ ਕਾਰਨ ਇਸ ਨੂੰ ਰੈਡ ਜ਼ੋਨ ਵਿਚ ਰੱਖਦਿਆਂ ਹੋਟਸਪੋਟ ਐਲਾਨਿਆ ਗਿਆ ਹੈ । ਅੱਜ ਫਿਰ ਇਥੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ । ਇਨ੍ਹਾਂ ਨਾਲ ਜਿਲ੍ਹੇ ਵਿਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 61 ਹੋ ਗਈ ਹੈ ।
ਦੱਸ ਦੇਈਏ ਕਿ ਇਹ ਚਾਰੇ ਹੀ ਪੀਜੀਆਈ ਦੇ ਸਫਾਈ ਸੇਵਕ ਸੁਨੀਲ ਕੁਮਾਰ ਦੇ ਪਰਿਵਾਰਕ ਮੇਂਬਰ ਦਸੇ ਜਾ ਰਹੇ ਹਨ । ਸੁਨੀਲ ਪਹਿਲਾ ਤੋਂ ਹੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ । ਹੁਣ ਜੇਕਰ ਰਾਹਤ ਵਾਲੀ ਗੱਲ ਕਰੀਏ ਤਾ ਇਥੋਂ 6 ਮਰੀਜ਼ ਠੀਕ ਹੋ ਗਏ ਹਨ । ਧਿਆਨ ਦੇਣ ਯੋਗ ਹੈ ਕਿ ਮੁਹਾਲੀ ਪੰਜਾਬ ਦਾ ਪਹਿਲਾ ਜਿਲ੍ਹਾ ਹੈ ਜਿਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ ਇਸ ਤੋਂ ਅਗਲਾ ਨੰਬਰ ਜਲੰਧਰ ਦਾ ਹੈ ।

Share this Article
Leave a comment