ਟਰੰਪ ਨੇ ਕੀਤੀ ਤੁਰੰਤ ਟਰਾਇਲ ਦੀ ਮੰਗ, ਕਿਹਾ ਡੈਮੋਕਰੇਟ ਕੋਲ ਕੋਈ ਸਬੂਤ ਨਹੀਂ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਂਦੋਸ਼ ਦਾ ਪ੍ਰਸਤਾਵ ਹਾਉਸ ਆਫ ਰਿਪ੍ਰੈਜੈਂਟੇਟਿਵ ਵਿੱਚ ਪਾਸ ਹੋ ਚੁੱਕਿਆ ਹੈ। ਇਸ ਤੋਂ ਬਾਅਦ ਟਰੰਪ ਨੇ ਤੁਰੰਤ ਟਰਾਇਲ ਦੀ ਮੰਗ ਕੀਤੀ ਹੈ।

ਟਰੰਪ ਨੇ ਕਿਹਾ ਕਿ ਡੈਮੋਕਰੇਟ ਸੰਸਦਾਂ ਦੇ ਕੋਲ ਉਨ੍ਹਾਂ ਦੇ ਖਿਲਾਫ ਕਿਸੇ ਵੀ ਗੱਲ ਦਾ ਕੋਈ ਸਬੂਤ ਨਹੀਂ ਹੈ।  ਡੈਮੋਕਰੇਟ ਸੰਸਦਾਂ ਵੱਲੋਂ ਸਦਨ ਵਿੱਚ ਮੇਰੇ ਲਈ ਕੋਈ ਪ੍ਰਕਿਰਿਆ, ਵਕੀਲ, ਗਵਾਹ ਨਾਂ ਪੇਸ਼ ਕਰਨ ਤੋਂ ਬਾਅਦ ਹੁਣ ਉਹ ਸੀਨੇਟ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਉਸਨੂੰ ਕਿਸ ਤਰ੍ਹਾਂ ਟਰਾਇਲ ਕਰਨਾ ਚਾਹੀਦਾ ਹੈ। ਅਸਲ ਵਿੱਚ, ਉਨ੍ਹਾਂ ਦੇ ਕੋਲ ਕਿਸੇ ਗੱਲ ਦਾ ਕੋਈ ਸਬੂਤ ਨਹੀਂ ਹੈ, ਨਾਂ ਹੀ ਕਦੇ ਹੋਵੇਗਾ ਮੈਂ ਤੁਰੰਤ ਟਰਾਇਲ ਦੀ ਮੰਗ ਕਰਦਾ ਹਾਂ।

ਦੱਸ ਦਈਏ ਕਿ ਟਰੰਪ ‘ਤੇ ਮਹਾਂਦੋਸ਼ ਚਲਾਉਣ ਲਈ ਬੁੱਧਵਾਰ ਨੂੰ ਇਤਿਹਾਸਿਕ ਵੋਟਿੰਗ ਹੋਈ ਸੀ। ਡੈਮੋਕਰੈਟਿਕ ਬਹੁਮਤ ਵਾਲੇ ਸਦਨ ਵਿੱਚ 230 ‘ਚੋਂ 197 ਵੋਟਾਂ ਮਹਾਂਦੋਸ਼ ਚਲਾਉਣ ਦੇ ਪੱਖ ਵਿੱਚ ਪਈਆਂ ਸਨ।

Share This Article
Leave a Comment