ਰੂਸ: ਮਾਸਕੋ ਵਿੱਚ ਇਕ ਨੌਜਵਾਨ ਨੇ ਮਜ਼ਾਕ-ਮਜ਼ਾਕ ‘ਚ ਆਪਣੀ ਸਾਥੀ ਨੂੰ ਗੋਲੀ ਮਾਰ ਦਿਤੀ ਹੈ। ਜਿਸਦੀ ਵੀਡੀਓ CCTV ਕੈਮਰੇ ‘ਚ ਕੈਦ ਹੋ ਗਈ। ਨੌਜਵਾਨ ਗੋਲੀ ਮਾਰ ਕੇ ਫਰਾਰ ਹੋ ਗਿਆ ।
ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਸ਼ੀ ਨੇ ਇੱਕ ਪਿਸਤੌਲ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ, ਜੋ ਅਕਸਰ ਇੱਕ ਦੌੜ ਸ਼ੁਰੂ ਕਰਨ ਦੇ ਸੰਕੇਤ ਦੇਣ ਲਈ ਵਰਤੀ ਜਾਂਦੀ ਹੈ, ਇਸ ਨੂੰ ਸ਼ੁਰੂਆਤੀ ਬੰਦੂਕ ਵੀ ਕਹਿੰਦੇ ਹਨ। ਇਹੀ ਕਾਰਨ ਹੈ ਕਿ ਸਿਰ ਵਿਚ ਗੋਲੀ ਲੱਗਣ ਤੋਂ ਬਾਅਦ ਵੀ ਲੜਕੀ ਦੀ ਜਾਨ ਬਚਾਈ ਗਈ।
ਪੁਲਿਸ ਨੇ ਕਿਹਾ ਕਿ ਦੋਸ਼ੀ ਡੇਨਿਸ ਯੇਗੋਰੋ ਦੀ ਭਾਲ ਸ਼ੁਰੂ ਕਰ ਦਿਤੀ ਹੈ ਅਤੇ ਜਲਦੀ ਹੀ ਉਸਨੂੰ ਫੜ ਲਿਆ ਜਾਵੇਗਾ।