ਹੁਣ Gmail Down : ਦੇਸ਼ ਦੇ ਕਈ ਸੂਬਿਆਂ ‘ਚ ਗੂਗਲ ਦੀ ਜੀਮੇਲ ਸੇਵਾ ਰਹੀ ਠੱਪ

TeamGlobalPunjab
2 Min Read

ਨਵੀਂ ਦਿੱਲੀ : ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਡਾਊਨ ਹੋਣ ਦੇ ਕਰੀਬ ਇੱਕ ਹਫ਼ਤੇ ਬਾਅਦ ਗੂਗਲ ਨੂੰ ਇੱਕ ਵਾਰ ਫ਼ਿਰ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਮੰਗਲਵਾਰ ਨੂੰ ਭਾਰਤ ਦੇ ਕਈ ਸੂਬਿਆਂ ਵਿੱਚ ਗੂਗਲ ਦੀ ਜੀਮੇਲ ਸੇਵਾ ਬੰਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਗੂਗਲ ਜੰਮ ਕੇ ਟਰੋਲ ਹੋਇਆ।

ਟਵਿੱਟਰ ‘ਤੇ #ਜੀਮੇਲ ਡਾਉਨ (#Gmail down) ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ । ਬਹੁਤ ਸਾਰੇ ਉਪਭੋਗਤਾ ਦੱਸ ਰਹੇ ਹਨ ਕਿ ਜੀਮੇਲ ਸੇਵਾ ਬੰਦ ਹੈ । ਪਿਛਲੇ ਹਫਤੇ, ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੂੰ ਵੀ ਇਸੇ ਤਰ੍ਹਾਂ ਦੇ ਆਉਟੇਜ ਦਾ ਸਾਹਮਣਾ ਕਰਨਾ ਪਿਆ ਸੀ। 4 ਅਕਤੂਬਰ ਦੀ ਰਾਤ ਨੂੰ, ਫੇਸਬੁੱਕ ਦੇ ਨਾਲ ਇੰਸਟਾਗ੍ਰਾਮ ਅਤੇ ਵਟਸਐਪ 8 ਘੰਟਿਆਂ ਲਈ ਬੰਦ ਸਨ।

ਭਾਰਤ ਦੇ ਕੁਝ ਹਿੱਸਿਆਂ ਵਿੱਚ ਜੀਮੇਲ ਦੇ ਕੰਮ ਨਾ ਕਰਨ ਦੀਆਂ ਖਬਰਾਂ ਹਨ ।  ਇਸ ਕਾਰਨ ਲੋਕ ਈਮੇਲ ਭੇਜਣ ਦੇ ਯੋਗ ਨਹੀਂ ਹਨ।  68% ਉਪਭੋਗਤਾਵਾਂ ਨੇ ਰਿਪੋਰਟ ਦਿੱਤੀ ਕਿ ਉਹਨਾਂ ਨੂੰ ਵੈਬਸਾਈਟ ਦੇ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 18% ਨੇ ਸਰਵਰ ਕਨੈਕਸ਼ਨ ਦੀ ਰਿਪੋਰਟ ਕੀਤੀ । ਉਧਰ 14% ਨੇ ਲੌਗਇਨ ਸਮੱਸਿਆ ਦੀ ਰਿਪੋਰਟ ਕੀਤੀ।

ਭਾਰਤ ਦੇ ਨਾਲ, ਕੁਝ ਹੋਰ ਦੇਸ਼ਾਂ ਦੇ ਉਪਭੋਗਤਾਵਾਂ ਨੇ ਵੀ ਟਵਿੱਟਰ ਉੱਤੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਹਨ । ਉਹਨਾਂ ਨੂੰ GMAIL ਲਾਗਇਨ ਅਤੇ ਈਮੇਲ ਭੇਜਣ ਵਿੱਚ ਸਮੱਸਿਆ ਆ ਰਹੀ ਹੈ। ਬਹੁਤ ਸਾਰੇ ਉਪਯੋਗਕਰਤਾ ਜੀਮੇਲ ਸੇਵਾ ਬੰਦ ਹੋਣ ਬਾਰੇ ਲਿਖ ਰਹੇ ਹਨ। ਹਾਲਾਂਕਿ, ਗੂਗਲ ਨੇ ਅਜੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

- Advertisement -

ਇੱਕ ਹਫਤੇ ਪਹਿਲਾਂ ਫੇਸਬੁੱਕ ਨੂੰ ਦੋ ਵਾਰ ਬੰਦ ਹੋਣ ਦਾ ਸਾਹਮਣਾ ਕਰਨਾ ਪਿਆ ਸੀ, ਜਿਸਦੇ ਬਾਅਦ ਉਸਨੇ ਮੁਆਫੀ ਵੀ ਮੰਗੀ। ਬੀਤੇ ਹਫ਼ਤੇ ਦੀ ਸ਼ੁਰੂਆਤ ‘ਚ ਫੇਸਬੁੱਕ ਦੇ ਨਾਲ ਵਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਵੀ ਬੰਦ ਹੋ ਗਈਆਂ ਸੀ ।

 ਆਊਟੇਜ ਦੀ ਸਮੱਸਿਆ ਕਈ ਘੰਟਿਆਂ ਬਾਅਦ ਵੀ ਬਣੀ ਰਹੀ, ਅਜਿਹੀ ਸਥਿਤੀ ਵਿੱਚ ਲੋਕ ਨਾ ਤਾਂ ਸੰਦੇਸ਼ ਭੇਜਣ ਅਤੇ ਨਾ ਹੀ ਪ੍ਰਾਪਤ ਕਰਨ ਦੇ ਯੋਗ ਸਨ। ਅਜਿਹੀ ਸਥਿਤੀ ਵਿੱਚ, ਫੇਸਬੁੱਕ ਨੇ ਮੁਆਫੀ ਮੰਗੀ ਸੀ।

Share this Article
Leave a comment