ਜਾਪਾਨ ਦੇ ਕਈ ਸ਼ਹਿਰਾਂ ‘ਚ ਇੱਕ ਮਹੀਨੇ ਲਈ ਐਮਰਜੈਂਸੀ ਦਾ ਐਲਾਨ

TeamGlobalPunjab
3 Min Read

ਟੋਕਿਓ : ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਰਹੇ ਜਾਪਾਨ ‘ਚ ਇਨੀਂ ਦਿਨੀਂ ਕੋਰੋਨਾ ਸੰਕ੍ਰਮਣ ਦੇ ਮਾਮਲੇ ਵਧ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਜਾਪਾਨ ਸਰਕਾਰ ਨੇ 31 ਅਗਸਤ ਤਕ ਕੁਝ ਸ਼ਹਿਰਾਂ ‘ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਜਪਾਨ ਨੇ ਸ਼ਨੀਵਾਰ ਨੂੰ ਟੋਕਿਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਤੇ ਓਕੀਨਾਵਾ ਸੂਬੇ ‘ਚ 31 ਅਗਸਤ ਤਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਟੋਕਿਓ, ਸੈਤਾਮਾ, ਚਿਬਾ ਕਈ ਹੋਰ ਸੂਬਿਆਂ ‘ਚ 31 ਅਗਸਤ ਤਕ ਐਮਰਜੈਂਸੀ ਲਾਗੂ ਕੀਤੀ ਜਾ ਰਹੀ ਹੈ।

ਜਾਪਾਨੀ ਮੀਡੀਆ ਅਨੁਸਾਰ ਜਾਪਾਨ ‘ਚ ਇਨੀਂ ਦਿਨੀਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਫਿਰ ਤੋਂ ਹੁਣ ਦੇਸ਼ ‘ਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧ ਰਹੇ ਹਨ। ਟੋਕੀਓ ਮੋਟ੍ਰੋਪਾਲੀਟਨ ਸਰਕਾਰ ਨੇ 29 ਜੁਲਾਈ ਨੂੰ ਕੋਰੋਨਾ ਦੇ 3,856 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ ਤਾਂ ਪੂਰੇ ਦੇਸ਼ਭਰ ‘ਚ ਕੋਰੋਨਾ ਦੇ ਮਾਮਲੇ 10,699 ਸੀ। 22 ਅਗਸਤ ਨੂੰ ਟੋਕੀਓ ਤੇ ਓਕਿਨਾਵਾ ਦੀ ਐਮਰਜੈਂਸੀ ਸਥਿਤੀ ਖਤਮ ਹੋਣ ਵਾਲੀ ਸੀ।

ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਜਪਾਨ ਸਰਕਾਰ ਨੌਜਵਾਨ ਪੀੜ੍ਹੀ ਨੂੰ ਟੀਕੇ ਲਾਉਣ ਬਾਰੇ ਸੋਚ ਰਹੀ ਹੈ। ਜਿਸ ਦਾ ਉਦੇਸ਼ ਅਗਸਤ ਦੇ ਆਖਰੀ ਹਫਤੇ ਤਕ 40 ਫੀਸਦੀ ਲੋਕਾਂ ਨੂੰ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨਾ ਹੈ। ਟੀਕਿਆਂ ਤੋਂ 70 ਫੀਸਦੀ ਤਕ ਗੰਭੀਰ ਲੱਛਣਾਂ ਨੂੰ ਘੱਟ ਨੂੰ ਘੱਟ ਕੀਤਾ ਦਾ ਸਕਦਾ ਹੈ।

- Advertisement -

 

ਜਾਪਾਨ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਕਰਨ ਤੋਂ ਪਰਹੇਜ਼ ਕਰਨ ਦੀ ਕੀਤੀ ਅਪੀਲ

- Advertisement -

 

ਜਾਪਾਨ ਦੇ ਪੀਐਮਓ ਨੇ ਟਵੀਟ ਕਰ ਕੇ ਆਪਣੇ ਨਾਗਰਿਕਾਂ ਨੂੰ ਗੈਰ-ਜ਼ਰੂਰੀ ਕਾਰਨਾਂ ਤੋਂ ਬਾਹਰ ਜਾਣ ਜਾਂ ਯਾਤਰਾ ਕਰਨ ਤੋਂ ਪਰਹੇਜ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਇਹ ਵੀ ਕਿਹਾ ਹੈ ਕਿ ਸਰਕਾਰ ਕੋਰੋਨਾ ਸੰਕ੍ਰਮਣ ਨੂੰ ਰੋਕਣ ਤੇ ਟੀਕੇ ਲਾਉਣ ਲਈ ਆਪਣੀ ਪੂਰੀ ਸਮਰਥਾ ਨਾਲ ਕੰਮ ਕਰੇਗੀ।

ਜ਼ਿਕਰਯੋਗ ਹੈ ਕਿ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਇਸ ਸਮੇਂ ਓਲੰਪਿਕ ਖੇਡਾਂ ਚੱਲ ਰਹੀਆਂ ਹਨ। ਕੋਰੋਨਾ ਦੇ ਮਾਮਲਿਆਂ ਦੇ ਚਲਦਿਆਂ ਓਲੰਪਿਕ ਖੇਡ ਮੈਦਾਨਾਂ ਵਿੱਚ ਦਰਸ਼ਕਾਂ ਨੂੰ ਜਾਣ ਦੀ ਵੀ ਆਗਿਆ ਨਹੀਂ ਹੈ। ਬੇਹੱਦ ਸਖ਼ਤ ਨਿਯਮਾਂ ਅਤੇ ਬੰਦਿਸ਼ਾਂ ਅਧੀਨ ਮੁਕਾਬਲੇ ਕਰਵਾਏ ਜਾ ਰਹੇ ਹਨ। ਉਧਰ ਲਗਾਤਾਰ ਮੀਂਹ ਕਾਰਨ ਵੀ ਕਈ ਸ਼ਹਿਰਾਂ ਵਿੱਚ ਸਥਿਤੀ ਖ਼ਰਾਬ ਹੈ।

Share this Article
Leave a comment