Breaking News

ਪਲੇਟ ‘ਚ ਪਰੋਸਿਆ ਚਿਕਨ ਜਾਨ ਬਚਾਉਣ ਲਈ ਉੱਠ ਕੇ ਭੱਜਿਆ, ਲੋਕਾਂ ਦੀਆਂ ਨਿੱਕਲੀਆਂ ਚੀਕਾਂ

ਰਾਕਫੋਰਡ: ਕੀ ਤੁਸੀ ਕਦੇ ਕੱਟੇ ਹੋਏ ਮਾਸ ਦੇ ਟੁਕੜੇ ਨੂੰ ਤੁਰਦੇ ਹੋਏ ਦੇਖਿਆ ਹੈ ? ਨਹੀਂ ਨਾ ਪਰ ਫਲੋਰਿਡਾ ਦੇ ਇੱਕ ਰੈਸਟੋਰੈਂਟ ‘ਚ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਚੀਕਾਂ ਨਿੱਕਲ ਗਈਆਂ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਅਸਲ ‘ਚ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਰੀ ਫਿਲਿਪਸ ਨਾਮ ਦੀ ਮਹਿਲਾ ਇੱਕ ਏਸ਼ੀਅਨ ਰੈਸਟੋਰੈਂਟ ‘ਚ ਗਈ, ਜਿੱਥੇ ਉਸਨੇ ਮੀਟ ਆਰਡਰ ਕੀਤਾ। ਜਦੋਂ ਮੀਟ ਦੀ ਪਲੇਟ ਉਸਦੇ ਮੇਜ ‘ਤੇ ਪਰੋਸੀ ਗਈ ਉਸ ਤੋਂ ਕੁਝ ਸਕਿੰਟਾਂ ਬਾਅਦ ਮੀਟ ਦੇ ਟੁੱਕੜੇ ‘ਚ ਅਚਾਨਕ ਜਾਨ ਆ ਗਈ ਤੇ ਉਹ ਪਲੇਟ ‘ਚੋਂ ਨਿੱਕਲ ਕੇ ਹੇਂਠਾ ਡਿੱਗ ਗਿਆ। ਦੇਖਣ ‘ਚ ਇੰਝ ਲਗ ਰਿਹਾ ਸੀ ਜਿਵੇਂ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਸ ਪੂਰੇ ਕਿੱਸੇ ਨੂੰ ਮਹਿਲਾ ਨੇ ਕੈਮਰੇ ‘ਚ ਕੈਦ ਕਰ ਲਿਆ ਤੇ ਫੇਸਬੁਕ ‘ਤੇ ਵੀਡੀਓ ਸ਼ੇਅਰ ਕਰ ਦਿੱਤੀ।

ਹੋਰ ਖਬਰਾਂ ਮੁਤਾਬਕ, ਕੁੱਝ ਲੋਕਾਂ ਨੇ ਇਸ ਵੀਡੀਓ ਨੂੰ ਫੇਕ ਦੱਸਿਆ ਹੈ ਤੇ ਕਿਹਾ ਹੈ ਕਿ ਮੀਟ ਦੇ ਟੁਕੜੇ ਨੂੰ ਧਾਗੇ ‘ਚ ਬੰਨ੍ਹ ਕੇ ਖਿੱਚਿਆ ਜਾ ਰਿਹਾ ਹੈ। ਉਥੇ ਹੀ, ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੀਟ ਬਿਲਕੁੱਲ ਤਾਜ਼ਾ ਸੀ, ਇਸ ਲਈ ਉਹ ਹਿੱਲ ਰਿਹਾ ਸੀ। ਇੱਕ ਹੋਰ ਵਿਅਕਤੀ ਨੇ ਵੀਡੀਓ ਵੇਖ ਕੇ ਕਮੈਂਟ ਕੀਤਾ ਹੈ ਕਿ ਮੀਟ ਇੱਕ ਜ਼ਿੰਦਾ ਡੱਡੂ ਦਾ ਸੀ, ਇਸ ਲਈ ਉਸ ‘ਚ ਹਰਕੱਤ ਹੋ ਰਹੀ ਸੀ।

Check Also

ਵਾਲ ਧੋਂਦੇ ਸਮੇਂ ਸ਼ੈਂਪੂ ਨਾਲ ਜੁੜੀਆਂ ਇਹ ਗਲਤੀਆਂ ਨਾ ਕਰੋ, ਗੰਜੇਪਨ ਦਾ ਕਾਰਨ ਬਣ ਸਕਦਾ ਹੈ ਸ਼ੈਂਪੂ

ਨਿਊਜ਼ ਡੈਸਕ: ਲਗਭਗ ਅਸੀਂ ਸਾਰੇ ਹੀ ਆਪਣੇ ਵਾਲਾਂ ਨੂੰ ਸ਼ੈਂਪੂ ਕਰਦੇ ਹਾਂ ਅਤੇ ਚੰਗੀ ਤਰ੍ਹਾਂ …

Leave a Reply

Your email address will not be published.