ਚੰਡੀਗੜ੍ਹ: ਬੀਤੇ ਦਿਨੀਂ ਰਿਲੀਜ਼ ਹੋਇਆਂ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਨਵਾਂ ਗਾਣਾ ‘ਬੰਬੀਹਾ ਬੋਲੇ’ ਯੂਟਿਊਬ ਤੇ ਨੰਬਰ 1 ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਨੂੰ ਖਬਰ ਲਿਖੇ ਜਾਣ ਤੱਕ 12 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਤੇ ਵਿਊਜ਼ ਦੀ ਰਫਤਾਰ ਲਗਾਤਾਰ ਜਾਰੀ ਹੈ। ਇਹ ਗਾਣਾ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੋਵਾਂ ਨੇ ਮਿਲ ਕੇ ਲਿਖਿਆ ਹੈ।
ਇੰਨਾ ਹੀ ਨਹੀਂ ਮੂਸੇਵਾਲਾ ਤੇ ਮਾਨ ਦੀ ਜੋੜੀ ਜਲਦ ਆਪਣੇ ਫੈਨਜ਼ ਲਈ ਫਿਲਮ ਵੀ ਲੈ ਕੇ ਆ ਰਹੀ ਹੈ। ਫ਼ਿਲਮ ਦੇ ਨਾਮ ਦਾ ਵੀ ਐਲਾਨ ਹੋ ਚੁਕਿਆ ਹੈ ਜਿਸ ਦਾ ਟਾਈਟਲ ‘ਗੁਨਾਹ’ ਰੱਖਿਆ ਗਿਆ ਹੈ। ਦੱਸ ਦੱਈਏ 11 ਜੂਨ ਨੂੰ ਮੂਸੇਵਾਲਾ ਨੇ ਆਪਣਾ 27ਵਾਂ ਜਨਮਦਿਨ ਮਨਾਇਆ ਹੈ ਤੇ ਇਸ ਮੌਕੇ ਤੋਹਫੇ ਵੱਜੋਂ ਫਿਲਮ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਮੂਸੇਵਾਲਾ ਨਾਲ ਆਪਣੀ ਦੂਜੀ ਦਾ ਐਲਾਨ ਕੀਤਾ।
https://www.instagram.com/p/CBQ8vmRHeOG/
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਫ਼ਿਲਮ ਦੀ ਰਿਲੀਜ਼ ਦੀ ਕੋਈ ਅਨਾਊਂਸਮੈਂਟ ਨਹੀਂ ਹੋਈ ਹੈ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: