ਰਾਜਾ ਵੜਿੰਗ ਨੂੰ ਭਰੀ ਸਟੇਜ ਤੋਂ ਆਇਆ ਗੁੱਸਾ, ਅਫਸਰ ਨੂੰ ਕਿਹਾ “ਛਿੱਤਰ ਵੀ ਖਾਵੇਂਗਾ ਤੇ ਗੰਢੇ ਵੀ ਖਾਵੇਂਗਾ”

TeamGlobalPunjab
2 Min Read

ਲੰਬੀ : ਬੀਤੇ ਕਰੀਬ 2 ਹਫਤਿਆਂ ਤੋਂ ਕਿਸਾਨ ਭਾਈਚਾਰੇ ਵੱਲੋਂ ‘ਕਿਸਾਨ ਪੰਪ ਮੋਰਚਾ’ ਲਗਾਇਆ ਜਾ ਰਿਹਾ ਹੈ। ਇਸ ਧਰਨੇ ਦੇ ਸਮਰਥਨ ਵਿੱਚ ਅੱਜ  ਗਿੱਦੜਬਾਹਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਲੰਬੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਜਿੱਥੇ ਕਿਸਾਨਾਂ ਨਾਲ ਮੁਸ਼ਕਲ ਸਾਂਝੀ ਕੀਤੀ ਉੱਥੇ ਹੀ ਅਫਸਰਸ਼ਾਹੀ ‘ਤੇ ਵੀ ਨਿਸ਼ਾਨਾ ਲਾਇਆ।

ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਅਫਸਰਸ਼ਾਹੀ ‘ਤੇ ਵੀ ਨਿਸ਼ਾਨਾ ਸਾਧਿਆ ਤੇ ਬੋਲੇ ਮੈਂ ਇੱਕ ਅਫਸਰ ਨੂੰ ਕਿਹਾ, “ਛਿੱਤਰ ਵੀ ਖਾਏਂਗਾ, ਗੰਢੇ ਵੀ ਖਾਏਂਗਾ, ਹੋਣਾ ਕੱਖ ਨਹੀਂ, ਐਂਵੇ ਸਾਨੂੰ ਖਰਾਬ ਕਰੇਂਗਾ ਥੁੱਕ ਕੇ ਚੱਟਣਾ ਵੀ ਪੈਣਾ। ਉਹਨਾਂ ਆਖਿਆ ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਫੇਰ ਵੀ ਥੁੱਕ ਕੇ ਚੱਟਣਾ ਪਵੇਗਾ ਸੋ ਪਹਿਲਾਂ ਹੀ ਆਖ ਦਿਓ ਕਿ ਕੰਮ ਠੀਕ ਹੈ।“

ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਲਿਫਟ ਪੰਪ ਬੰਦ ਕਰਨ ਸਬੰਧੀ ਕੋਈ ਆਦੇਸ਼ ਨਹੀਂ ਦਿੱਤਾ ਗਿਆ ਅਤੇ ਜੇਕਰ ਇਹ ਉਨ੍ਹਾਂ ਦਾ ਹੁਕਮ ਹੁੰਦਾ ਤਾਂ ਉਹ ਖੁਦ ਕਿਉਂ ਕਿਸਾਨਾਂ ਦੇ ਇਸ ਧਰਨੇ ਵਿੱਚ ਆਉਂਦੇ ।

ਧਰਨੇ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ ਅਤੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਨਹਿਰੀ ਵਿਭਾਗ ਦੇ ਮੰਤਰੀ ਸੁੱਖ ਸਰਕਾਰੀਆ ਜਲਦੀ ਹੀ ਇੱਥੇ ਆ ਕੇ ਕਿਸਾਨਾਂ ਦੇ ਹੱਕ ਵਿੱਚ ਲਿਫਪ ਪੰਪ ਚਾਲੂ ਰੱਖਣ ਬਾਰੇ ਵੀ ਐਲਾਨ ਕਰਣਗੇ।

- Advertisement -

 ਉਨ੍ਹਾਂ ਕਿਹਾ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਦੇ ਪੱਖ ਵਿੱਚ ਹਨ ਅਤੇ ਉਹਨਾਂ ਨੇ ਅੱਜ ਵੀ ਨਹਿਰੀ ਵਿਭਾਗ ਦੇ ਮੰਤਰੀ ਨਾਲ ਗੱਲ ਕੀਤੀ ਹੈ ਤੇ ਹੁਣ ਕਿਸੇ ਤਰਾਂ ਦੀ ਫਿਕਰ ਕਰਨ ਦੀ ਲੋੜ ਨਹੀਂ । ਰਾਜਾ ਵੜਿੰਗ ਨੇ ਇੱਥੇ ਆਪਣੇ ਅੰਦਾਜ ‘ਚ ਕਿਹਾ ਕਿ ਜੇਕਰ ਨਹਿਰ ਬਣ ਗਈ ਤਾਂ ਅੱਜ ਆਵਦੀਆਂ ਪਾਈਪਾਂ ਜੋੜ ਲਵੋ ਤੇ ਜੇ ਫੇਰ ਕੋਈ ਦਿੱਕਤ ਆਈ ਤਾਂ ਫੇਰ ਵੇਖਾਂਗੇ । ਉਹਨਾਂ ਆਖਿਆ ਕਿ ਜੇ ਕਿਸੇ ਅਫਸਰ ਨੇ ਕਾਰਵਾਈ ਕਰਨੀ ਹੋਈ ਤਾਂ ਉਹ ਮੇਰੇ ‘ਤੇ ਕਰ ਲਵੇ ਅਤੇ ਧਰਨਾ ਸਮਾਪਤ ਕਰੋ । ਜੇਕਰ ਫੇਰ ਤੋਂ ਲੋੜ ਪਈ ਤਾਂ ਦੋਬਾਰਾ ਧਰਨਾ ਲਾਉਣ ਉਹ ਖੁਦ ਆਵੇਗਾ । ਇਸ ਮੌਕੇ ਹਰਚਰਨ ਸੋਥਾ, ਗੁਰਮੀਤ ਖੁੱਡੀਆਂ, ਰਣਜੋਧ ਲੰਬੀ, ਕੁਲਵੰਤ, ਗੁਰਲਾਲ ਲਾਲੀ ਆਦਿ ਮੌਜੂਦ ਸਨ।

Share this Article
Leave a comment