ਪੰਜਾਬੀ ਰੇਡੀਓ ਯੂ.ਐਸ.ਏ. ਅਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਫਰਿਜ਼ਨੋ ਵਿਖੇ ਸਿੱਖ ਚਿੱਤਰਕਾਰ ਪਰਮ ਸਿੰਘ ਦੀਆ ਬਣਾਈਆਂ ਤਸਵੀਰਾਂ ਦੀ ਲੱਗੀ ਪ੍ਰਦਰਸ਼ਨੀ

TeamGlobalPunjab
2 Min Read

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਬੱਚਿਆ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਨ ਲਈ ਵਿਦੇਸ਼ੀ ਭਾਈਚਾਰਾ ਹਮੇਸਾ ਕੋਸ਼ਿਸ਼ ਵਿੱਚ ਰਹਿੰਦਾ ਹੈ। ਇਸੇ ਲੜੀ ਅਧੀਨ ਸਮੇਂ-ਸਮੇਂ ‘ਪੰਜਾਬੀ ਰੇਡੀੳ ਯੂ.ਐਸ.ਏ.’ ਅਤੇ ‘ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ.’ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਈਚਾਰੇ ਲਈ ਉਪਰਾਲੇ ਕੀਤੇ ਜਾਂਦੇ ਹਨ।  ਇਸ ਦੌਰਾਨ 8 ਸਾਲ ਤੋਂ 18 ਸਾਲ ਦੇ ਬੱਚਿਆ ਲਈ ਆਰਟ ਕੈਂਪ ਲਗਾਇਆ ਗਿਆ। ਜਿਸ ਵਿੱਚ ਕੈਲਗਿਰੀ, ਕੈਨੇਡਾ ਤੋਂ ਚਿੱਤਰਕਾਰ ਪਰਮ ਸਿੰਘ ਆਪਣੀਆਂ ਅਠਾਰਵੀਂ ਸਦੀ ਦੇ ਇਤਿਹਾਸ ਨਾਲ ਸੰਬੰਧਤ ਤਸਵੀਰਾ ਸਮੇਤ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਕੈਂਪ ਵਿੱਚ ਬੱਚਿਆ ਨੂੰ ਸਿੱਖ ਧਰਮ ਦੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਅਤੇ ਇਤਿਹਾਸ ਨਾਲ ਸੰਬੰਧਤ ਤਸਵੀਰਾਂ ਦੀ ਪੇਂਟਿੰਗ ਕਰਨਾ ਸਿਖਾਇਆ ਗਿਆ।

 ਇਸ ਸਮੇਂ ਇਕ ਹਫ਼ਤੇ ਲਈ ਚਿੱਤਰਕਾਰ ਪਰਮ ਸਿੰਘ ਦੀਆਂ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਸਮੁੱਚੇ ਕੈਲੀਫੋਰਨੀਆਂ ਦੇ ਲੋਕਾ ਲਈ ਖਿੱਚ ਦਾ ਕੇਂਦਰ ਰਹੀ। ਇਸ ਸਿੱਖ ਇਤਿਹਾਸ ਨਾਲ ਸੰਬੰਧਤ ਚਿੱਤਰਕਾਰੀ ਦੀ ਸਮੁੱਚੀ ਪ੍ਰਦਰਸ਼ਨੀ ਨੂੰ ਦੇਖਣ ਲਈ ਲੋਕ ਆਪਣੇ ਬੱਚਿਆ ਅਤੇ ਪਰਿਵਾਰਾ ਸਮੇਤ ਪਹੁੰਚੇ।

- Advertisement -

ਬੱਚਿਆ ਦੇ ਆਰਟ ਕੈਂਪ ਦੀ ਸਮਾਪਤੀ ‘ਤੇ ਵਿਸ਼ੇਸ਼ ਪ੍ਰੋਗਰਾਮ ਵੀ ਹੋਇਆ। ਇਸ ਸਮੇਂ ਬੱਚਿਆ ਵੱਲੋਂ ਪਰਮ ਸਿੰਘ ਦੀ ਅਗਵਾਈ ਅਧੀਨ ਸਾਂਝੇ ਤੌਰ ‘ਤੇ ਬਣਾਈ ਗਈ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਦੀ ਤਸਵੀਰ ਵੀ ਸਭ ਦੀ ਖਿੱਚ ਦਾ ਕੇਂਦਰ ਰਹੀ।

ਜਿਸ ਦਾ ਆਗਾਜ਼ ਸਭ ਨੂੰ ਜੀ ਆਇਆ ਕਹਿੰਦੇ ਹੋਏ ਰੇਡੀਓ ਹੋਸ਼ਟ ਰਾਜਕਰਨਵੀਰ ਸਿੰਘ ਨੇ ਕੀਤਾ। ਉਪਰੰਤ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰਾ ਦੀ ਸਾਂਝ ਪਾਈ। ਖ਼ਾਸ ਤੌਰ ‘ਤੇ ਚਿੱਤਰਕਾਰ ਪਰਮ ਸਿੰਘ ਨੇ ਹਾਜ਼ਰੀਨ ਅਤੇ ਬੱਚਿਆ ਨੂੰ ਸੰਬੋਧਿਤ ਹੋਏ। ਇਸੇ ਦੌਰਾਨ ਬੱਚਿਆ ਨੇ ਵੀ ਆਪਣੇ ਕੈਂਪ ਸੰਬੰਧੀ ਅਨੁਭਵ ਸਾਂਝੇ ਕੀਤੇ।

- Advertisement -

ਇਸ ਉਪਰਾਲੇ ਲਈ ਹਰਜੋਤ ਸਿੰਘ ਖਾਲਸਾ, ਬਲਵਿੰਦਰ ਕੌਰ ਖਾਲਸਾ, ਪੰਜਾਬੀ ਰੇਡੀੳ ਯੂ.ਐਸ.ਏ. ਅਤੇ ਪੰਜਾਬੀ ਕਲਚਰਲ ਸੈਂਟਰ ਯੂ.ਐਸ.ਏ. ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਅੰਤ ਇਹ ਆਰਟ ਕੈਂਪ ਅਤੇ ਪ੍ਰਦਰਸ਼ਨੀ ਬੱਚਿਆ ਨੂੰ ਆਪਣੇ ਵਿਰਸੇ ਨਾਲ ਜੋੜਦੇ ਹੋਏ ਅਮਿੱਟ ਪੈੜਾਂ ਛੱਡ ਗਿਆ।

 

Share this Article
Leave a comment