ਧੁੰਦ ਦਾ ਕਹਿਰ, 5 ਗੱਡੀਆਂ ਦੀ ਹੋਈ ਟੱਕਰ

TeamGlobalPunjab
1 Min Read

ਟਾਂਡਾ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਬੀਤੀ ਦੇਰ ਰਾਤ ਗ੍ਰੇਟ ਪੰਜਾਬ ਰਿਜ਼ੌਰਟ ਨੇੜੇ ਸੰਘਣੀ ਧੁੰਦ ਕਰਕੇ 5 ਗੱਡੀਆਂ ਦੀ ਟੱਕਰ ਹੋ ਗਈ|

ਜਾਣਕਾਰੀ ਅਨੁਸਾਰ ਇਕ ਟਰੱਕ ਚਾਲਕ ਵੱਲੋਂ ਅਚਾਨਕ ਬਰੇਕ ਲਗਾਉਣ ’ਤੇ ਚਾਰ-ਪੰਜ ਗੱਡੀਆਂ ਇਕ-ਦੂਜੇ ’ਚ ਆ ਵੱਜੀਆਂ। ਇਸ ਹਾਦਸੇ ’ਚ ਕੈਂਟਰ ਸਵਾਰ ਨਰੇਸ਼ ਕੁਮਾਰ ਪੁੱਤਰ ਜੈ ਦੇਵ ਵਾਸੀ ਬਾੜੀ ਵਾਸੀ, ਕਠੁਆ ਤੇ ਪਿਕਅਪ ਚਾਲਕ ਰਾਜੂ ਵਾਸੀ ਹਜ਼ਾਰਾ ਜੰਡੂਸਿੰਘਾ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਆਦੇਸ਼ ਪੁੱਤਰ ਭੁਵਨੇਸ਼ਰ ਤੇ ਪਾਰਸ ਰਾਮ ਵਾਸੀ ਹਜ਼ਾਰਾ ਤੇ ਹੋਰ ਗੱਡੀਆਂ ’ਚ ਸਵਾਰ ਕੁਝ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨ ਸੜਕ ਤੋਂ ਹਟਵਾਏ । ਪੁਲੀਸ ਇਸ ਸਬੰਧ  ’ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

TAGGED: ,
Share this Article
Leave a comment