ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟਿਨਾ ਨੇ ਪੁਲਾੜ ‘ਚ ਰਚਿਆ ਇਤਿਹਾਸ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਮਹਿਲਾ ਵਿਗਿਆਨੀ ਕ੍ਰਿਸਟਿਨਾ ਕੋਚ ਨੇ ਲਗਾਤਾਰ ਇੱਕ ਹੀ ਯਾਤਰਾ ਵਿੱਚ 289 ਦਿਨ ਪੁਲਾੜ ਵਿੱਚ ਬਿਤਾ ਕੇ ਇਤਿਹਾਸ ਰਚ ਦਿੱਤਾ ਹੈ।

6 ਫਰਵਰੀ 2020 ਨੂੰ ਉਹ ਵਾਪਸ ਧਰਤੀ ਤੇ ਵਾਪਸ ਪਰਤਣਗੇ ਉਦੋਂ ਤੱਕ ਪੁਲਾੜ ਵਿੱਚ 328 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੋਵੇਗਾ।

14 ਮਾਰਚ 2019 ਨੂੰ ਕ੍ਰਿਸਟਿਨਾ ਨੇ ਨਾਸਾ ਲਈ ਫਲਾਈਟ ਇੰਜੀਨੀਅਰ ਦੇ ਤੌਰ ‘ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਉਡਾਣ ਭਰੀ ਸੀ। ਇਸਤੋਂ ਪਹਿਲਾਂ ਸੇਵਾਮੁਕਤ ਪੁਲਾੜ ਯਾਤਰੀ ਮਾਰਕ ਕੈਲੀ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਲਗਾਤਾਰ 438 ਦਿਨ ਬਿਤਾਏ ਸਨ।

ਚਾਰ ਵਾਰ ਕਰ ਚੁੱਕੀ ਹਨ ਸਪੇਸਵਾਕ

- Advertisement -

ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿੱਚ ਰਹਿੰਦੇ ਹੋਏ ਕ੍ਰਿਸਟਿਨਾ ਕੋਚ ਪੁਲਾੜ ਵਿੱਚ ਚਾਰ ਵਾਰ ਸਪੇਸਵਾਕ ਕਰ ਚੁੱਕੀ ਹਨ। 18 ਅਕਤੂਬਰ ਨੂੰ ਪਹਿਲੀ ਵਾਰ ਕੋਚ ਨੇ ਆਪਣੀ ਸਾਥੀ ਆਕਾਸ਼ ਯਾਤਰੀ ਜੈਸਿਕਾ ਮੀਰ ਦੇ ਨਾਲ ਸਪੇਸਵਾਕ ਕੀਤੀ ਸੀ। ਦੱਸਣਯੋਗ ਹੈ ਕਿ 15 ਮਹਿਲਾ ਵਿਗਿਆਨੀਆਂ ਨੇ ਹੁਣ ਤੱਕ ਸਪੇਸਵਾਕ ਕੀਤੀ ਹੈ ਪਰ ਹਰ ਵਾਰ ਉਨ੍ਹਾਂ ਦੇ ਨਾਲ ਪੁਰਸ਼ ਪੁਲਾੜ ਯਾਤਰੀ ਮੌਜੂਦ ਸਨ। ਕੋਚ ਅਤੇ ਜੈਸਿਕਾ ਨੇ ਬਿਨਾਂ ਕਿਸੇ ਪੁਰਸ਼ ਸਾਥੀ ਦੇ ਸਪੇਸਵਾਕ ਕੀਤੀ ਸੀ।

Share this Article
Leave a comment