ਪ੍ਰਿਅੰਕਾ ਤੇ ਨਿਕ ਪਹਿਲੀ ਵਾਰ ਬੇਟੀ ਨਾਲ ਪਹੁੰਚੇ ਭਾਰਤ

Rajneet Kaur
2 Min Read

ਨਿਊਜ਼ ਡੈਸਕ: ਹਾਲ ਹੀ ‘ਚ ਆਪਣੇ ਇੰਟਰਵਿਊ ਤੋਂ ਕਈ ਵੱਡੇ ਖੁਲਾਸੇ ਕਰਨ ਵਾਲੀ ਪ੍ਰਿਅੰਕਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਇਕ ਹੋਰ ਵੱਡਾ ਸਰਪ੍ਰਾਈਜ਼ ਦਿੱਤਾ ਹੈ। ਬੇਟੀ ਮਾਲਤੀ ਮੈਰੀ ਨਾਲ ਜਦੋਂ ਉਹ ਪਹਿਲੀ ਵਾਰ ਭਾਰਤ ਪਹੁੰਚੀ ਤਾਂ ਮੁੰਬਈ ਏਅਰਪੋਰਟ ‘ਤੇ ਲੋਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋ ਰਿਹਾ ਸੀ।

ਪ੍ਰਿਅੰਕਾ ਚੋਪੜਾ, ਨਿਕ ਜੋਨਸ ਅਤੇ ਮਾਲਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਪ੍ਰਿਅੰਕਾ ਗੁਲਾਬੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ ਜਦੋਂਕਿ ਨਿਕ ਨੇਵੀ ਬਲੂ ਸਵੈਟ ਸ਼ਰਟ ‘ਚ ਨਜ਼ਰ ਆ ਰਹੇ ਹਨ। ਉੱਥੇ ਹੀ, ਮਾਲਤੀ ਸਲੇਟੀ ਰੰਗ ਦੀ ਫਰਾਕ ਪਾਈ ਨਜ਼ਰ ਆ ਰਹੀ ਹੈ। ਜਿਵੇਂ ਹੀ ਤਿੰਨੋਂ ਏਅਰਪੋਰਟ ਪਹੁੰਚੇ, ਪਾਪਰਾਜ਼ੀ ਦੇ ਕੈਮਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ।

ਪ੍ਰਿਅੰਕਾ ਨੇ ਆਪਣੀ ਕਾਰ ਵਿਚ ਸਿੱਧੇ ਬੈਠਣ ਦੀ ਬਜਾਏ ਨਿਕ ਅਤੇ ਮਾਲਤੀ ਦੇ ਨਾਲ ਪਾਪਰਾਜ਼ੀ ਲਈ ਪੋਜ਼ ਦਿੱਤੇ ਤੇ ਮੁਸਕਰਾਉਂਦੇ ਹੋਏ ਸਾਰਿਆਂ ਨੂੰ ਹੈਲੋ ਕਿਹਾ। ਇਸ ਦੌਰਾਨ ਅਭਿਨੇਤਰੀ ਨੇ ਬੇਟੀ ਨੂੰ ਗੋਦੀ ‘ਚ ਫੜਿਆ ਹੋਇਆ ਸੀ ਤੇ ਮਾਲਤੀ ਵੀ ਆਪਣੀ ਮਾਂ ਦੀ ਗੋਦ ‘ਚ ਖੇਡਦੀ ਨਜ਼ਰ ਆ ਰਹੀ ਸੀ। ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਲੋਕਾਂ ਨੇ ਉਨ੍ਹਾਂ ‘ਤੇ ਕਾਫੀ ਪਿਆਰ ਦੀ ਵਰਖਾ ਕੀਤੀ। ਦੇਸੀ ਗਰਲ ਨੂੰ ਕਿਸੇ ਨੇ ਖੂਬਸੂਰਤ ਪ੍ਰਿਅੰਕਾ ਕਹਿ ਕੇ ਸਵਾਗਤ ਕੀਤਾ। ਤਾਂ ਦੂਜੇ ਪਾਸੇ, ਕੁਝ ਯੂਜ਼ਰਸ ਨੇ ਬੱਚੇ ਨੂੰ ਅਚਾਨਕ ਫੜਨ ਅਤੇ ਮੀਡੀਆ ਤੋਂ ਨਾ ਛੁਪਾਉਣ ਲਈ ਉਸ ਦੀ ਤਾਰੀਫ ਵੀ ਕੀਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment