ਪੋਲੈਂਡ ਕਰਨਾ ਚਾਹੁੰਦਾ ਸੀ ਯੂਕਰੇਨ ਦੀ ਮਦਦ, ਅਮਰੀਕਾ ਨੇ ਇਸ ਕਾਰਨ ਠੁਕਰਾ ਦਿੱਤਾ ਪ੍ਰਸਤਾਵ

TeamGlobalPunjab
3 Min Read

ਵਾਰਸਾ: ਪੋਲੈਂਡ ਨੇ ਯੂਕਰੇਨ ਦੀ ਫੌਜ ਦੀ ਮਦਦ ਕਰਨ ਦੇ ਲਈ ਅਮਰੀਕਾ ਨੂੰ ਆਪਣੇ ਸਾਰੇ ਮਿਗ-29 ਲੜਾਕੂ ਜਹਾਜ਼ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਬੰਧ ਵਿੱਚ ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਸਤਾਵ ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਲਈ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ ਅਤੇ ਇਹ ਯੋਜਨਾ ‘ਤਰਕਸੰਗਤ ਨਹੀਂ’ ਹੈ।

ਪੈਂਟਾਗਨ ਦੇ ਪ੍ਰੈਸ ਸਕੱਤਰ ਜੌਨ ਕਿਰਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕਰੇਨ ਯੁੱਧ ਵਿੱਚ ਰੂਸ ਦੇ ਖਿਲਾਫ਼ ਹਵਾਈ ਖੇਤਰ ਵਿੱਚ ਉਡਾਣ ਭਰਨ ਦੇ ਲਈ ਜਰਮਨੀ ਵਿੱਚ ਸਥਿਤ ਅਮਰੀਕੀ/ਨਾਟੋ ਫੌਜੀ ਅੱਡੇ ਤੋਂ ਜਹਾਜ਼ਾਂ ਦੇ ਰਵਾਨਾ ਹੋਣ ਸੰਬੰਦੀ ਸੰਭਾਵਨਾ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਠੋਸ ਤਰਕ ਕੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ‘ਤੇ ਪੋਲੈਂਡ ਨਾਲ ਗੱਲਬਾਤ ਜਾਰੀ ਰੱਖੇਗਾ।

ਪੋਲੈਂਡ ਨੇ ਕਿਹਾ ਸੀ ਕਿ ਉਹ ਆਪਣੇ ਸਾਰੇ ਮਿਗ-29 ਲੜਾਕੂ ਜਹਾਜ਼ ਅਮਰੀਕਾ ਨੂੰ ਦੇਵੇਗਾ ਤਾਂ ਕਿ ਅਜਿਹਾ ਪ੍ਰਬੰਧ ਕੀਤਾ ਜਾ ਸਕੇ, ਜਿਸ ਦੇ ਜ਼ਰੀਏ ਇਨ੍ਹਾਂ ਜਹਾਜ਼ਾਂ ਨੂੰ ਯੂਕਰੇਨ ਦੀ ਫੌਜ ਤੱਕ ਪਹੁੰਚਾਇਆ ਜਾ ਸਕਦਾ ਹੈ। ਪੱਛਮੀ ਦੇਸ਼ ਜੰਗੀ ਜਹਾਜ਼ ਮੁਹੱਈਆ ਕਰਾਉਣ ਦੀ ਯੂਕਰੇਨ ਦੀ ਅਪੀਲ ਦਾ ਜਵਾਬ ਦੇਣ ਦੇ ਸੰਭਾਵਿਤ ਤਰੀਕਿਆਂ ‘ਤੇ ਚਰਚਾ ਕਰ ਰਹੇ ਹਨ। ਅਜਿਹੇ ਫੈਸਲੇ ਨਾਲ ਯੂਕਰੇਨ ਦਾ ਮਨੋਬਲ ਵਧੇਗਾ। ਯੂਕਰੇਨੀ ਸ਼ਹਿਰਾਂ ‘ਤੇ ਰੂਸੀ ਹਮਲਿਆਂ ਨੇ ਮਨੁੱਖਤਾਵਾਦੀ ਤਬਾਹੀ ਨੂੰ ਵਧਾ ਦਿੱਤਾ ਹੈ। ਯੂਕਰੇਨ ਨੂੰ ਹਵਾਈ ਜਹਾਜ਼ ਮੁਹੱਈਆ ਕਰਾਉਣ ਨਾਲ ਜੰਗ ਨੂੰ ਹੋਰ ਵਿਗੜਨ ਦਾ ਵੀ ਖ਼ਤਰਾ ਹੈ।

ਅਮਰੀਕੀ ਵਿਦੇਸ਼ ਵਿਭਾਗ ਅੰਡਰ ਸੈਕਟਰੀ ਆਫ਼ ਸਟੇਟ ਵਿਕਟੋਰੀਆ ਨੂਲੈਂਡ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉਸਨੇ ਇਸ ਪ੍ਰਸਤਾਵ ਦੇ ਵਾਰੇ ਵਿੱਚ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਗਵਾਹੀ ਦੇ ਲਈ ਆਉਂਦੇ ਸਮੇਂ ਪਚਾ ਲੱਗਿਆ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਉਨ੍ਹਾਂ ਨੇ ਜਹਾਜ਼ ਦੀ ਡਿਲੀਵਰੀ ਨੂੰ ਲੈ ਕੇ ਪਹਿਲਾਂ ਸਾਡੇ ਨਾਲ ਕੋਈ ਚਰਚਾ ਨਹੀਂ ਕੀਤੀ ਸੀ।

- Advertisement -

ਵਾਸ਼ਿੰਗਟਨ ਪੋਲੈਂਡ ਦੇ ਪ੍ਰਸਤਾਵ ‘ਤੇ ਚਰਚਾ ਕਰ ਰਿਹਾ ਹੈ, ਜਿਸ ਦੇ ਤਹਿਤ ਪੋਲੈਂਡ ਯੂਕਰੇਨ ਨੂੰ ਸੋਵੀਅਤ ਦੌਰ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਕਰੇਗਾ ਅਤੇ ਬਦਲੇ ‘ਚ ਅਮਰੀਕੀ ਐੱਫ-16 ਪ੍ਰਾਪਤ ਕਰੇਗਾ। ਯੂਕਰੇਨੀ ਪਾਇਲਟਾਂ ਨੂੰ ਸੋਵੀਅਤ ਦੌਰ ਦੇ ਲੜਾਕੂ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੋਲੈਂਡ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਘੋਸ਼ਣਾ ਕੀਤੀ ਕਿ ਉਹ ਜਰਮਨੀ ਵਿੱਚ ਅਮਰੀਕੀ ਰੈਮਸਟਾਈਨ ਏਅਰ ਬੇਸ ਨੂੰ ਤੁਰੰਤ ਅਤੇ ਮੁਫਤ ਜਹਾਜ਼ ਪ੍ਰਦਾਨ ਕਰਨ ਲਈ ਤਿਆਰ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment