ਦੁਨੀਆਂ ‘ਚ 80 ਕਰੋੜ ਤੋਂ ਜ਼ਿਆਦਾ ਆਬਾਦੀ ਭੁੱਖਮਰੀ ਦਾ ਸ਼ਿਕਾਰ, ਪਾਕਿਸਤਾਨ ਤੋਂ ਵੀ ਪਿੱਛੇ ਭਾਰਤ

TeamGlobalPunjab
3 Min Read

ਸੰਯੁਕਤ ਰਾਸ਼ਟਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆ ਵਿੱਚ 80 ਕਰੋੜ ਤੋਂ ਜ਼ਿਆਦਾ ਆਬਾਦੀ ਭੁੱਖਮਰੀ ਨਾਲ ਪੀੜਤ ਹੈ। ਯੂਨੀਸੇਫ ਦੀ ਕਾਰਜਕਾਰੀ ਨਿਰਦੇਸ਼ਕ ਹੇਨਰਿਟਾ ਫੋਰੇ ਨੇ ‘ਸਟੇਟ ਆਫ ਦ ਵਰਲਡ ਚਿਲਡਰਨ’ ਸਿਰਲੇਖ ਵਾਲੀ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਇਨਸਾਨ ਸਿਹਤਮੰਦ ਰਹਿਣ ਲਈ ਚੰਗਾ ਖਾਣ-ਪੀਣ ਦੀ ਲੜਾਈ ਹਾਰ ਰਿਹਾ ਹੈ। ਸਾਲ 1999 ਤੋਂ ਬਾਅਦ ਆਈ ਇਸ ਰਿਪੋਰਟ ਦੇ ਮੁਤਾਬਕ, ਦੁਨੀਆ ਭਰ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚੋਂ ਲਗਭਗ ਅੱਧੇ ਬੱਚਿਆਂ ਨੂੰ ਜ਼ਰੂਰੀ ਵਿਟਾਮਿਨ ਤੇ ਮਿਨਰਲ ਨਹੀਂ ਮਿਲ ਪਾ ਰਹੇ ਜਿਸ ਕਾਰਨ ਲਗਭਗ 70 ਕਰੋੜ ਬੱਚਿਆਂ ਚੋਂ ਇੱਕ ਤਿਹਾਈ ਜਾਂ ਤਾਂ ਕੁਪੋਸ਼ਿਤ ਹਨ ਜਾਂ ਮੋਟਾਪੇ ਨਾਲ ਜੂਝ ਰਹੇ ਹਨ।

ਬੀਤੇ ਤਿੰਨ ਦਹਾਕਿਆਂ ‘ਚ ਬੱਚਿਆਂ ‘ਚ ਕੁਪੋਸ਼ਣ ਦਾ ਇੱਕ ਦੂਜਾ ਰੂਪ ਮੋਟਾਪੇ ਦੇ ਤੌਰ ‘ਤੇ ਵੀ ਵੇਖਿਆ ਗਿਆ ਹੈ। ਹਾਲਾਂਕਿ, ਸਾਲ 1990 ਤੋਂ 2015 ਦੇ ਵਿੱਚ ਗਰੀਬ ਦੇਸ਼ਾਂ ਵਿੱਚ ਬੱਚਿਆਂ ਦੇ ਬੌਣੇ ਹੋਣ ਦੇ ਮਾਮਲਿਆਂ ਵਿੱਚ ਲਗਭਗ 40 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇੰਨਾ ਹੀ ਨਹੀਂ ਚਾਰ ਸਾਲ ਜਾਂ ਇਸ ਤੋਂ ਘੱਟ ਉਮਰ ਦੇ 14 ਕਰੋੜ 90 ਲੱਖ ਬੱਚਿਆਂ ਦਾ ਕੱਦ ਹਾਲੇ ਵੀ ਆਪਣੀ ਉਮਰ ਦੇ ਹਿਸਾਬ ਨਾਲੋਂ ਛੋਟਾ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 40 ਫੀਸਦੀ ਖਾਣਾ ਬਰਬਾਦ ਹੋ ਜਾਂਦਾ ਹੈ ਅਤੇ ਇਹ ਦੇਸ਼ ਵਿੱਚ ਭੁਖਮਰੀ ਦਾ ਸਭ ਤੋਂ ਅਹਿਮ ਕਾਰਨ ਹੈ।

ਗਲੋਬਲ ਹੰਗਰ ਇੰਡੈਕਸ ਵਿੱਚ ਭਾਰਤ 102ਵੇਂ ਸਥਾਨ ‘ਤੇ, ਨੇਪਾਲ ਤੇ ਪਾਕਿਸਤਾਨ ਤੋਂ ਵੀ ਪਿੱਛੇ
ਗਲੋਬਲ ਹੰਗਰ ਇੰਡੇਕਸ ਯਾਨੀ ਜੀਐੱਚਆਈ ਵਿੱਚ ਭਾਰਤ ਇਸ ਵਾਰ ਹੋਰ ਹੇਠਾਂ ਡਿੱਗ ਕੇ 102ਵੇਂ ਰੈਂਕ ‘ਤੇ ਆ ਪਹੁੰਚਿਆ ਹੈ ਦੱਸ ਦੇਈਏ ਇਸ ਸੂਚੀ ਵਿੱਚ ਕੁੱਲ 117 ਦੇਸ਼ ਹੀ ਹਨ। ਯਕੀਨਨ ਸਾਲ ਦਰ ਸਾਲ ਰੈਕਿੰਗ ਵਿੱਚ ਆਈ ਗਿਰਾਵਟ ਚਿੰਤਾ ਦੀ ਗੱਲ ਹੈ। ਗਲੋਬਲ ਹੰਗਰ ਇੰਡੈਕਸ ਵਿੱਚ ਪਾਕਿਸਤਾਨ 94ਵੇਂ ਸਥਾਨ ‘ਤੇ ਹੈ।

ਇਸ ਸੂਚੀ ਵਿੱਚ ਭਾਰਤ ਨੇਪਾਲ ( 73 ), ਮਿਆਂਮਾਰ ( 69 ) , ਸ੍ਰੀਲੰਕਾ ( 66 ) ਤੇ ਬੰਗਲਾਦੇਸ਼ ( 88 ) ਤੋਂ ਵੀ ਪਿੱਛੇ ਹੈ। ਉਥੇ ਹੀ ਚੀਨ ਇਸ ਸੂਚੀ ਵਿੱਚ 25ਵੇਂ ਸਥਾਨ ‘ਤੇ ਹੈ। ਇਸ ਸਾਲ ਦੀ ਇੰਡੈਕਸ ਵਿੱਚ ਜਲਵਾਯੂ ਤਬਦੀਲੀ ਅਤੇ ਭੁੱਖ ਦੇ ਵਿੱਚ ਵੀ ਸੰਬੰਧ ਨੂੰ ਮਾਪਿਆ ਗਿਆ ਹੈ । 117 ‘ਚੋਂ 47 ਦੇਸ਼ ਅਜਿਹੇ ਹਨ ਜਿੱਥੇ ਭੁੱਖ ਦੀ ਸਮੱਸਿਆ ਬਹੁਤ ਗੰਭੀਰ ਹੈ।

Share this Article
Leave a comment