ਸ਼ੱਕੀ ਤਾਲਿਬਾਨ ਵਿਅਕਤੀਆਂ ਨੇ ਕਾਬੁਲ ਦੇ ਗੁਰਦੁਆਰਾ ਸਾਹਿਬ ਦੀ ਕੀਤੀ ਭੰਨ -ਤੋੜ

TeamGlobalPunjab
1 Min Read

ਕਾਬੁਲ: ਅਫਗਾਨ ਸਿੱਖ ਘੱਟਗਿਣਤੀ ਮੈਂਬਰਾਂ ਦੇ ਅਨੁਸਾਰ ਸ਼ੱਕੀ ਤਾਲਿਬਾਨ ਵਿਅਕਤੀਆਂ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਮੁੱਖ ਗੁਰਦੁਆਰੇ ਗੁਰਦੁਆਰਾ ਕਰਤੇ ਪਰਵਾਨ ਵਿੱਚ ਦਾਖਲ ਹੋ ਕੇ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਤਾਲੇ ਤੋੜ ਦਿੱਤੇ। ਇੰਡੀਅਨ ਵਰਲਡ ਫੋਰਮ ਦੇ ਮੁਖੀ ਪੁਨੀਤ ਸਿੰਘ ਚੰਡੋਕਨੇ ਦੱਸਿਆ ਕਿ  ਹਥਿਆਰਬੰਦ ਵਿਅਕਤੀਆਂ ਨੇ ਗੁਰਦੁਆਰੇ ਦੇ ਸੁਰੱਖਿਆ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਅਤੇ ਸੀਸੀਟੀਵੀ ਕੈਮਰਿਆਂ ਦੀ ਭੰਨ-ਤੋੜ ਕੀਤੀ ।

- Advertisement -

ਅਫਗਾਨ ਸਿੱਖ ਘੱਟ ਗਿਣਤੀ ਦੇ ਮੈਂਬਰ ਸਰਦਾਰ ਗੋਵਿੰਦ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਹਥਿਆਰਬੰਦ ਲੋਕਾਂ ਨੇ ਗੁਰਦੁਆਰੇ ਦੇ ਜ਼ਿਆਦਾਤਰ ਸੀਸੀਟੀਵੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਬੰਦ ਦਰਵਾਜ਼ੇ ਤੋੜ ਦਿੱਤੇ। ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਵਿਚ ਕਿਹਾ ਗਿਆ ਹੈ ਕਿ ਗੁਰਦੁਆਰੇ ਵਿਚ ਦਾਖਲ ਹੋਏ ਹਥਿਆਰਬੰਦ ਲੋਕ ਤਾਲਿਬਾਨ ਦੇ ਮੈਂਬਰ ਮੰਨੇ ਜਾਂਦੇ ਹਨ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਕੋਲ ਰੋਸ ਦਰਜ ਕਰਾਇਆ ਹੈ। ਦਿੱਲੀ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭੰਨ-ਤੋੜ ਤੋਂ ਬਾਅਦ ਇਹ ਵਿਅਕਤੀ ਉੱਥੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਉੱਥੇ ਰਹਿ ਰਹੇ ਹਿੰਦੂ-ਸਿੱਖ ਪਰਿਵਾਰਾਂ ਵਿਚ ਡਰ ਅਤੇ ਸਹਿਮ ਹੈ। ਉਨ੍ਹਾਂ ਤਾਲਿਬਾਨ ਸਰਕਾਰ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ।

- Advertisement -

Share this Article
Leave a comment