…ਜਦੋਂ ਨਾਮਜ਼ਦਗੀ ਭਰਨ ਗਏ ਨੀਟੂ ਸ਼ਟਰਾਂਵਾਲੇ ਨੂੰ ਚੋਣ ਅਧਿਕਾਰੀਆਂ ਨੇ ਵਾਪਸ ਘਰੇ ਤੋਰ ਦਿੱਤਾ, ਹੁਣ ਫਿਰ ਭੁੱਬਾਂ ਮਾਰ ਮਾਰ ਕੇ ਰੋਣਗੇ ਸ਼ਟਰਾਂਵਾਲੇ?

TeamGlobalPunjab
2 Min Read

ਫਗਵਾੜਾ : ਸਾਲ 2019 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਬਾਅਦ ਕੈਮਰੇ ਅੱਗੇ ਭੁੱਬਾਂ ਭੁੱਬ ਮਾਰ ਮਾਰ ਕੇ ਰੋਣ ਤੋਂ ਬਾਅਦ ਰਾਤੋ ਰਾਤ ਸੋਸ਼ਲ ਮੀਡੀਆ ਸਟਾਰ ਬਣੇ ਨੀਟੂ ਸਟਰਾਂਵਾਲੇ ਨੂੰ ਉਸ ਤੋਂ ਬਾਅਦ ਮਿਲੀ ਸ਼ੌਹਰਤ ਨੇ ਚੋਣਾਂ ਦਾ ਅਜਿਹਾ ਸਵਾਦ ਪਾਇਆ ਕਿ ਉਸ ਨੇ ਇਸ ਵਾਰ ਆਪਣੇ ਪੂਰੇ ਪਰਿਵਾਰ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕਰ ਦਿੱਤਾ ਹੈ। ਪਰ ਸ਼ਟਰਾਂਵਾਲੇ ਦੇ ਇਸ ਐਲਾਨ ਤੋਂ ਬਾਅਦ ਆ ਰਿਹਾ ਸਵਾਦ ਨੀਟੂ ਲਈ ਉਸ ਵੇਲੇ ਕੌੜਾ ਹੋ ਗਿਆ ਜਦੋਂ ਚੋਣ ਅਧਿਕਾਰਰੀਆਂ ਨੇ ਨੀਟੂ ਸ਼ਟਰਾਂਵਾਲੇ ਨੂੰ ਕਾਗਜਾਂ ਵਿੱਚ ਖੜੌਤ ਕੱਢ ਕੇ ਉਸ ਨੂੰ ਘਰੇ ਹੀ ਤੋਰ ਦਿੱਤਾ। ਇਹ ਪਤਾ ਲੱਗਣ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਦੀ ਨਜ਼ਰ ਨੀਟੂ ਦੇ ਮੂੰਹ ਤੋਂ ਇਸ ਲਈ ਨਹੀਂ ਹਟੇ ਕਿਉਂਕਿ ਉਹ ਦੇਖਣਾ ਚਾਹੁੰਦੇ ਸਨ ਕਿ ਕੀ ਨੀਟੂ ਇਸ ਵਾਰ ਵੀ ਭੁੱਬਾਂ ਮਾਰ ਮਾਰ ਕੇ ਰੋਵੇਗਾ ਜਾਂ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਈ ਵੱਖਰਾ ਰਾਹ ਅਪਣਾਉਂਦਾ ਹੈ।

ਪੱਤਰਕਾਰਾਂ ਦੀ ਇਸ ਜਗਿਆਸਾ ਨੂੰ ਨੀਟੂ ਨੇ ਇਹ ਕਹਿ ਕੇ ਸ਼ਾਂਤ ਕੀਤਾ ਕਿ ਅਜੇ ਉਸ ਕੋਲ ਨਾਮਜ਼ਦਗੀ ਭਰਨ ਦਾ ਸਮਾਂ ਹੈ ਲਿਹਾਜਾ ਉਹ ਕਾਗਜ ਠੀਕ ਕਰਕੇ ਸਮੇਂ ਸਿਰ ਨਾਮਜ਼ਦਗੀ ਪੱਤਰ ਦਾਖਲ ਕਰ ਦੇਵੇਗਾ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸੀਟ ਤੋਂ ਨੀਟੂ ਸ਼ਟਰਾਂਵਾਲੇ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਭੋਗੀ, ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ, ਬੀਜੇਪੀ ਦੇ ਉਮੀਦਵਾਰ ਰਾਜੇਸ਼ ਬੱਗਾ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਹੋਵੇਗਾ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੌਰਾਨ ਨੀਟੂ ਨੇ ਚੋਣ ਲੜੀ ਸੀ ਤਾਂ ਨਤੀਜੇ ਵਾਲੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਨੀਟੂ ਨੇ ਰੋਂਦਿਆਂ ਕਿਹਾ ਕਿ ਉਸ ਨੂੰ ਸਿਰਫ 5 ਵੋਟਾਂ ਪਈਆਂ ਹਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਨੂੰ ਵੋਟ ਨਹੀਂ ਦਿੱਤੀ। ਇਸ ਤੋਂ ਬਾਅਦ ਇਹ ਵੀਡੀਓ ਖੂਬ ਵਾਇਰਲ ਹੋਇਆ ਤਾਂ ਨੀਟੂ ਸ਼ਟਰਾਂਵਾਲਾ ਰਾਤੋ ਰਾਤ ਸੋਸ਼ਲ ਮੀਡੀਆ ਸਟਾਰ ਬਣ ਗਿਆ। ਇੱਥੇ ਹੀ ਬੱਸ ਨਹੀਂ ਕਈ ਸਤਾਰਿਆਂ ਵੱਲੋਂ ਨੀਟੂ ਨੂੰ ਉਸ ਤੋਂ ਬਾਅਦ ਤੋਹਫੇ ਵੀ ਦਿੱਤੇ ਗਏ ਸਨ। ਪਰ ਇਸ ਦੇ ਉਲਟ ਸੱਚਾਈ ਇਹ ਸੀ ਕਿ ਨੀਟੂ ਸ਼ਟਰਾਂਵਾਲੇ ਨੂੰ ਚੋਣਾਂ ਦੌਰਾਨ 857 ਵੋਟਾਂ ਪਈਆਂ ਸਨ।

- Advertisement -

Share this Article
Leave a comment