“ਮੇਰੀ ਸਰਕਾਰ ਦੌਰਾਨ ਜੇਕਰ ਕਿਸੇ ਨਾਲ ਕੋਈ ਬੇਇਨਸਾਫੀ ਹੋਈ ਹੋਵੇ ਤਾਂ ਮੈਂ ਦੇਣਦਾਰ ਹਾਂ” : ਪ੍ਰਕਾਸ਼ ਸਿੰਘ ਬਾਦਲ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ : ਸਿਆਸਤਦਾਨਾਂ ਵਿਚਕਾਰ ਆਪਸੀ ਬਿਆਨੀ ਖਿੱਚੋਤਾਣ ਚਲਦੀ ਹੀ ਰਹਿੰਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸਿਆਸਤਦਾਨ ਹਮੇਸ਼ਾ ਇੱਕ ਦੂਜੇ ਵਿਰੁੱਧ ਬਿਆਨਬਾਜੀਆਂ ਕਰਦੇ ਰਹਿੰਦੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ‘ਤੇ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰਨ ਦੇ ਇਲਜ਼ਾਮ ਲਗਾਏ ਹਨ। ਗਿੱਦੜਬਾਹਾ ਦੇ ਅਕਾਲੀ ਆਗੂ ਅਸ਼ੋਕ ਬੁੱਟਰ ਦੇ ਭਰਾ ਸ਼ਾਮ ਲਾਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੋਸ਼ੀਆਂ ਦਾ ਸਾਥ ਦੇ ਰਹੀ ਹੈ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅਕਾਲੀ ਆਗੂ ਨੂੰ ਆਤਮਹੱਤਿਆ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ।

ਵੱਡੇ ਬਾਦਲ ਨੇ ਬੋਲਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਲਕੇ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ ਇਸ ਲਈ ਜਿਸ ਨਾਲ ਵੀ ਕੋਈ ਵਧੀਕੀ ਹੁੰਦੀ ਹੈ ਉਸ ਨੂੰ ਇਨਸਾਫ ਦਵਾਉਣ ਲਈ  ਉਹ ਹਮੇਸ਼ਾ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਸ ਪਾਰਟੀ ਦੀ ਸਰਕਾਰ ਹੋਵੇ ਉਹ ਦੂਸਰੀ ਪਾਰਟੀ ਦੇ ਲੋਕਾਂ ਨਾਲ ਧੱਕਾ ਕਰੇ, ਸਰਕਾਰ ਦਾ ਮਤਲਬ ਹੈ ਉਹ ਕਨੂੰਨ ਅਨੂਸਾਰ ਕੰਮ ਕਰੇ। ਉਨ੍ਹਾਂ ਕਿਹਾ ਕਿ, “ਸਾਰੇ ਪੰਜਾਬ ਵਿੱਚ ਮੇਰੀ ਸਰਕਾਰ ਦੌਰਾਨ ਜੇਕਰ ਕਿਸੇ ਨਾਲ ਕੋਈ ਬੇਇਨਸਾਫੀ ਜਾਂ  ਧੱਕੇਸ਼ਾਹੀ ਹੋਈ ਹੈ ਤਾਂ ਮੈਂ ਦੇਣਦਾਰ ਹਾਂ”

Share this Article
Leave a comment