ਕਾਂਗਰਸ ਦੇ ਨਵੇਂ ਪ੍ਰਧਾਨ ਵੜਿੰਗ ਨੇ ਸੁਰਜੀਤ ਧੀਮਾਨ ਨੂੰ ਦਿਖਾਇਆ ਬਾਹਰ ਦਾ ਰਸਤਾ

TeamGlobalPunjab
2 Min Read

 ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਖਿਲਾਫ਼ ਜ਼ਹਿਰ ਉਗਲਨਾ ਮਹਿੰਗਾ ਪਿਆ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਧੀਮਾਨ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ‘ਚੋਂ ਕੱਢ ਦਿੱਤਾ ਹੈ।

ਦੱਸ ਦੇਈਏ ਕਿ ਸੁਰਜੀਤ ਸਿੰਘ ਧੀਮਾਨ ਵਲੋਂ ਨਵ-ਨਿਯੁਕਤ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਨਿਯੁਕਤੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਬਿਆਨਬਾਜ਼ੀ ਕੀਤੀ ਗਈ ਸੀ।ਉਨ੍ਹਾਂ ਨੇ ਰਾਜਾ ਵੜਿੰਗ ਨੂੰ ਮੌਕਾਪ੍ਰਸਤ ਅਤੇ ਭ੍ਰਿਸ਼ਟ ਕਿਹਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਉਹੀ ਵਿਅਕਤੀ ਸੀ, ਜਿਸ ਦਾ ਨਾਂ ਨਸ਼ਿਆਂ ਦੇ ਕੇਸਾਂ ਅਤੇ ਪੈਸੇ ਦੇ ਲੈਣ-ਦੇਣ ਵਿੱਚ ਸ਼ਾਮਲ ਹੋਣ ਕਾਰਨ ਬਾਦਲ ਪਰਿਵਾਰ ਦੇ ਸਾਹਮਣੇ ਆਇਆ ਸੀ।ਇਸ ਸਮੇਂ ਪੰਜਾਬ ਵਿੱਚ ਕਾਂਗਰਸ ਨੂੰ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਵਰਗੇ ਵਿਅਕਤੀ ਦੀ ਲੋੜ ਸੀ, ਜਿਸ ਨੇ ਨਿਰਸਵਾਰਥ ਸੇਵਾ ਕੀਤੀ । ਰਾਜਾ ਵੜਿੰਗ ਨੂੰ ਪੰਜਾਬ ਦਾ ਮੁਖੀ ਬਣਾਉਣ ਨਾਲੋਂ ਬੇਹਤਰ ਸੀ ਕਿ ਇੱਕ ਬੇਢੰਗੇ ਨੂੰ ਮੁਖੀ ਨਿਯੁਕਤ ਕੀਤਾ ਜਾਂਦਾ।

ਦੱਸਣਯੋਗ ਹੈ ਕਿ ਸੁਰਜੀਤ ਸਿੰਘ  ਧੀਮਾਨ ਨੇ 2017 ‘ਚ ਅਮਰਗੜ੍ਹ ਤੋਂ ਚੋਣ ਜਿੱਤੀ ਜੋ ਕਿ ਕੈਪਟਨ ਦੇ ਖਿਲਾਫ ਅਤੇ ਸਿੱਧੂ ਦੇ ਹੱਕ ‘ਚ ਸੀ। ਰਾਜਾ ਵੜਿੰਗ ਵੱਲੋਂ ਇਹ ਕਾਰਵਾਈ ਸਿੱਧੇ ਤੌਰ ‘ਤੇ ਕੀਤੀ ਗਈ ਹੈ ਅਤੇ ਕੋਈ ਵੀ ਅਲਟੀਮੇਟਮ ਧੀਮਾਨ ਨੂੰ ਨਹੀਂ ਦਿੱਤਾ ਗਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment