ਚੰਡੀਗੜ੍ਹ : ਜਿਸ ਦਿਨ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਹੈ ਉਸ ਦਿਨ ਤੋਂ ਹੀ ਇਮਰਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ। ਇੱਥੇ ਹੀ ਬੱਸ ਨਹੀਂ ਕਰਤਾਰਪੁਰ ਲਾਂਘਾ ਦਾ ਸਿਹਰਾ ਵੀ ਲੋਕਾਂ ਵੱਲੋਂ ਸਿੱਧੂ ਦੇ ਸਿਰ ਸਜਾਇਆ ਜਾ ਰਿਹਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਫਲੈਕਸ ਬੋਰਡ ਲਗਾ ਕੇ ਲੋਕਾਂ ਵੱਲੋਂ ਸਿੱਧੂ ਨੂੰ ਲਾਂਘਾ ਖੁੱਲ੍ਹਵਾਉਣ ਦਾ ਅਸਲ ਹੱਕਦਾਰ ਗਰਦਾਨਿਆਂ ਜਾ ਰਿਹਾ ਹੈ।
ਇਸ ਲਈ ਜਿੱਥੇ ਨਾ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅੰਦਰ ਇਹ ਫਲੈਕਸ ਬੋਰਡ ਲੱਗੇ ਬਲਕਿ ਹੁਣ ਉਸ ਤੋਂ 15-20 ਕਿਲੋਮੀਟਰ ਦੂਰ ਨਾਭਾ ਦੇ ਪਿੰਡ ਕਲਿਆਣ ’ਚ ਵੀ ਅਜਿਹੇ ਫਲੈਕਸ ਬੋਰਲ ਲਗਾਏ ਗਏ ਹਨ। ਪਿੰਡ ਕਲਿਆਣ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਦੇ ਅਸਲੀ ਹੀਰੋ ਹੈ। ਪਰ ਉਨ੍ਹਾਂ ਨੂੰ ਸਿਆਸਤ ਦੇ ਚਲਦਿਆਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਦਾ ਇਸ ਲਾਂਘੇ ਨੂੰ ਖੁਲ੍ਹਵਾਉਣ ’ਚ ਕੋਈ ਯੋਗਦਾਨ ਨਹੀਂ ਹੈ ਉਹ ਇਸਦਾ ਕੈ੍ਰਡਿਟ ਲੈ ਰਹੇ ਹਨ।
ਇਹ ਫਲੈਕਸ ਬੋਰਡ ਲਗਾਉਣ ਵਾਲੇ ਨੌਜਵਾਨਾਂ ਨੇ ਜਿੱਥੇ ਸਿੱਧੂ ਨੂੰ ਅਸਲੀ ਹੀਰੋ ਦੱਸਿਆ ਹੈ ਉੱਥੇ ਹੀ ਪਿੰਡ ਦੀਆਂ ਹੋਰ ਥਾਵਾਂ ’ਤੇ ਵੀ ਅਜਿਹੇ ਫਲੈਕਸ ਬੋਰਡ ਲਗਾਉਣ ਦੀ ਅਪੀਲ ਕੀਤੀ ਹੈ