ਕੈਨੇਡਾ ਨੇ ਕਾਬੁਲ ਵਿੱਚ ‘ਤਣਾਅਪੂਰਨ ਅਤੇ ਅਰਾਜਕ ਸਥਿਤੀ’ ਵਿਚਾਲੇ 106 ਅਫ਼ਗ਼ਾਨੀਆਂ ਨੂੰ ਕੱਢਿਆ

TeamGlobalPunjab
3 Min Read

ਓਟਾਵਾ : ਫੈਡਰਲ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਕਾਬੁਲ ਤੋਂ ਕੈਨੇਡਾ ਦੀ ਤਾਜ਼ਾ ਫੌਜੀ ਉਡਾਣ ਵਿੱਚ 106 ਅਫਗਾਨੀਆਂ ਨੂੰ ਕੈਨੇਡਾ ਵਿੱਚ ਮੁੜ ਵਸੇਬੇ ਲਈ ਲਿਆਂਦਾ ਗਿਆ ਹੈ। ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਸੀ-17 ਗਲੋਬਮਾਸਟਰ ਟਰਾਂਸਪੋਰਟ ਜਹਾਜ਼ ਨੇ ਸ਼ੁੱਕਰਵਾਰ ਨੂੰ 106 ਹੋਰ ਅਫਗਾਨਾਂ ਨੂੰ ਅਸ਼ਾਂਤ ਕਾਬੁਲ ਹਵਾਈ ਅੱਡੇ ਤੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੀਜੇ ਦੇਸ਼ ਵਿੱਚ ਪਹੁੰਚਾ ਦਿੱਤਾ।

ਇਹ ਫਲਾਈਟ 20 ਅਗਸਤ ਨੂੰ ਅਫਗਾਨਿਸਤਾਨ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ ਨਿਰਧਾਰਤ ਸੰਖਿਆ ‘ਚ ਸਹਿਯੋਗੀ ਸੇਵਾ ਦੇ ਮੈਂਬਰ ਵੀ ਸਨ। ਕੈਨੇਡੀਅਨ ਆਰਮਡ ਫੋਰਸਿਜ਼ ਨੇ ਤਾਲਿਬਾਨ ਦੁਆਰਾ ਪਿਛਲੇ ਹਫਤੇ ਦੇ ਅੰਤ ਵਿੱਚ ਦੇਸ਼ ਦਾ ਕੰਟਰੋਲ ਹਾਸਲ ਕਰਨ ਤੋਂ ਬਾਅਦ ਹੁਣ ਤੱਕ ਅਫਗਾਨਿਸਤਾਨ ਤੋਂ ਦੋ ਬਚਾਅ ਉਡਾਣਾਂ ਦਾ ਸੰਚਾਲਨ ਕੀਤਾ ਹੈ।

 

ਸ਼ਨੀਵਾਰ ਸਵੇਰੇ ਇੱਕ ਮੀਡੀਆ ਬ੍ਰੀਫਿੰਗ ਦੌਰਾਨ, ਸੀਨੀਅਰ ਅਧਿਕਾਰੀਆਂ ਨੇ ਮਿਸ਼ਨ ਬਾਰੇ ਕੁਝ ਨਵੇਂ ਵੇਰਵੇ ਮੁਹੱਈਆ ਕਰਵਾਏ। ਅਧਿਕਾਰੀਆਂ ਨੇ ਅਫ਼ਗ਼ਾਨਿਸਤਾਨ ਦੀ  “ਤਣਾਅਪੂਰਨ, ਅਰਾਜਕ ਅਤੇ ਨਿਰਾਸ਼” ਸਥਿਤੀ ਦਰਮਿਆਨ ਉੱਥੇ ਜੋ ਕੁਝ ਵਾਪਰ ਰਿਹਾ ਹੈ, ਦੇ ਵੇਰਵੇ ਵੀ ਸਾਂਝੇ ਕੀਤੇ । ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਅਤੇ ਕਾਬੁਲ ਦੇ ਵਿਚਕਾਰ ਦੀ ਸੀਮਾ, ਜੋ ਕਿ ਤਾਲਿਬਾਨ ਦੇ ਕੰਟਰੋਲ ਹੇਠ ਹੈ, ਨੂੰ ਵਾਰ -ਵਾਰ ਮਿਸ਼ਨ ਵਿੱਚ ਰੁਕਾਵਟ ਪਾਉਣ ਵਾਲੀ ਮੁੱਡਲੀ ਚੁਣੌਤੀ ਵਜੋਂ ਪਛਾਣਿਆ ਗਿਆ ਹੈ ।

- Advertisement -

 

ਹਵਾਈ ਅੱਡੇ ਦੇ ਗੇਟ ਦੇ ਬਾਹਰ ਭੀੜ ਇਕੱਠੀ ਹੋਣ ਦੇ ਦੌਰਾਨ ਗੋਲੀਬਾਰੀ ਅਤੇ ਭਾਜੜਾਂ ਪੈਣ ਦੀਆਂ ਕਈ ਰਿਪੋਰਟਾਂ ਆਈਆਂ ਹਨ।

- Advertisement -

ਹਵਾਈ ਅੱਡਾ ਅਸਲ ਵਿੱਚ ਅਫਗਾਨਿਸਤਾਨ ਦਾ ਆਖਰੀ ਸਥਾਨ ਹੈ ਜੋ ਤਾਲਿਬਾਨ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ।

 

 

 

   ਸਰਕਾਰ ਨੇ ਕਿਹਾ ਹੈ ਕਿ ਜਦੋਂ ਤੱਕ ਹਵਾਈ ਅੱਡਾ ਸਹਿਯੋਗੀ ਫੋਜ਼ਾਂ ਦੇ ਨਿਯੰਤਰਣ ਅਧੀਨ ਰਹੇਗਾ, ਉਸ ਸਮੇਂ ਤੱਕ ਬਚਾਅ ਅਤੇ ਮੁੜ ਵਸੇਬੇ ਦੇ ਮਿਸ਼ਨ ਨੂੰ ਜਾਰੀ ਰੱਖਿਆ ਜਾਵੇਗਾ। ਲਿਬਰਲ ਨੇਤਾ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਮੁੜ ਵਸੇਬੇ ਦੇ ਯੋਗ ਹਰੇਕ ਵਿਅਕਤੀ ਨੂੰ ਬਚਾਉਣਾ ‘ਲਗਭਗ ਅਸੰਭਵ’ ਹੋਵੇਗਾ।

ਕੈਨੇਡਾ ਨੂੰ ਐਮਰਜੈਂਸੀ ਮਿਸ਼ਨ ਦੇ ਹਿੱਸੇ ਵਜੋਂ 20,000 ਅਫਗਾਨ ਨਾਗਰਿਕਾਂ ਦੇ ਮੁੜ ਵਸੇਬੇ ਦੀ ਉਮੀਦ ਹੈ। ਸਰਕਾਰ ਨੇ ਮੁੜ ਵਸੇਬੇ ਲਈ ਯੋਗ 6,000 ਲੋਕਾਂ ਦੀ ਪਛਾਣ ਕੀਤੀ ਹੈ। ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵੀ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

6,000 ਲੋਕਾਂ ਵਿੱਚੋਂ ਲਗਭਗ ਅੱਧੇ ਲੋਕਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਸਰਕਾਰ ਨੇ ਕਿਹਾ ਹੈ ਕਿ ਉਹ ਬਾਕੀਆਂ’ ਤੇ ਕਾਰਵਾਈ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ।

Share this Article
Leave a comment