ਪਾਕਿਸਤਾਨ ਦੇ ਸਭ ਤੋਂ ਵੱਡੇ ਪ੍ਰੈਸ ਕਲੱਬ ‘ਚ ਪਹਿਲੇ ਸਿੱਖ ਮੈਂਬਰ ਦੀ ਹੋਈ ਚੋਣ

TeamGlobalPunjab
1 Min Read

ਲਾਹੌਰ: ਨੈਸ਼ਨਲ ਪ੍ਰੈਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕੀ ਕਮੇਟੀ ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ, ਜਿਸ ‘ਚ ਪਹਿਲਾ ਪਾਕਿਸਤਾਨੀ ਸਿੱਖ ਮੈਂਬਰ ਚੁਣਿਆ ਗਿਆ ਹੈ। ਪਾਕਿਸਤਾਨ ਦੇ ਸਭ ਤੋਂ ਵੱਡੇ ਪ੍ਰੈਸ ਕਲੱਬ ਦੀ ਪ੍ਰਬੰਧਕ ਕਮੇਟੀ ਵਿਚ 15 ਮੈਂਬਰ ਚੁਣੇ ਜਾਂਦੇ ਹਨ ਅਤੇ ਹਰਮੀਤ ਸਿੰਘ ਨੇ 775 ਵੋਟਾਂ ਹਾਸਲ ਕਰਦਿਆਂ 7ਵਾਂ ਸਥਾਨ ਹਾਸਲ ਕੀਤਾ।

ਰਿਪੋਰਟਾਂ ਮੁਤਾਬਕ ਨੈਸ਼ਨਲ ਪ੍ਰੈਸ ਕਲੱਬ, ਇਸਲਾਮਾਬਾਦ ਦੀ ਪ੍ਰਬੰਧਕ ਕਮੇਟੀ ਚੁਣਨ ਲਈ ਇਸ ਵਾਰ ਬੇਹੱਦ ਸਖ਼ਤ ਮੁਕਾਬਲਾ ਹੋਇਆ। ਇਸ ਪ੍ਰੈਸ ਕਲੱਬ ਵਿਚ ਹਿੰਦੂ ਅਤੇ ਇਸਾਈ ਵਰਗੇ ਘੱਟ ਗਿਣਤੀ ਭਾਈਚਾਰਿਆਂ ‘ਚੋਂ ਕਈ ਵਾਰ ਮੈਂਬਰ ਬਣ ਚੁੱਕੇ ਹਨ ਪਰ ਸਿੱਖ ਭਾਈਚਾਰੇ ‘ਚੋਂ ਪਹਿਲੀ ਵਾਰ ਹਰਮੀਤ ਸਿੰਘ ਨੁਮਾਇੰਦਗੀ ਕਰ ਰਿਹਾ ਹੈ।

ਹਰਮੀਤ ਸਿੰਘ ਪਾਕਿਸਤਾਨ ਦਾ ਪਹਿਲਾ ਸਿੱਖ ਪੱਤਰਕਾਰ ਵੀ ਹੈ ਜਿਸ ਨੂੰ ਨਾਮਵਰ ਟੈਲੀਵਿਜ਼ਨ ਚੈਨਲ ਵਲੋਂ ਐਂਕਰ ਦੀ ਜ਼ਿੰਮਵਾਰੀ ਦਿੱਤੀ ਹੋਈ ਹੈ।

Share this Article
Leave a comment