ਬਰਲਿਨ: ਇੱਕ ਵਿਅਕਤੀ ਵੱਲੋਂ ਪਿਸ਼ਾਬ ਕਰਨ ‘ਤੇ ਅਜਿਹੀ ਹਫੜਾ-ਦਫੜੀ ਮਚੀ ਕਿ ਕਈ ਲੋਕ ਜ਼ਖਮੀ ਹੋ ਗਏ ਇਹ ਮਾਮਲਾ ਬਰਲਿਨ ਦਾ ਹੈ। ਅਸਲ ‘ਚ ਵਿਅਕਤੀ ਨੇ ਪੁਲ ‘ਤੇ ਖੜ੍ਹੇ ਹੋ ਕੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਵੇਲੇ ਪੁਲ ਹੇਠੋਂ ਟੂਰਿਸਟ ਕਿਸ਼ਤੀ ਨਿੱਕਲ ਰਹੀ ਸੀ। ਜਿਸ ਨੂੰ ਦੇਖ ਕੇ ਲੋਕ ਕਿਸ਼ਤੀ ‘ਚ ਹੀ ਇੱਧਰ ਉੱਧਰ ਭੱਜਣ ਲੱਗੇ ਤੇ ਜ਼ਖਮੀ ਹੋ ਗਏ ਤੇ ਇਸ ਤੋਂ ਬਾਅਦ ਰੈਸਕਿਊ ਟੀਮ ਨੂੰ ਬੁਲਾਉਣਾ ਪਿਆ।
ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ, ਬਰਲਿਨ ਫਾਇਰ ਡਿਪਾਰਟਮੈਂਟ ਨੇ ਮੰਨਿਆ ਕਿ ਇੱਕ ਵਿਅਕਤੀ ਨੇ ਜੈਨੋਵਿਟਜ਼ ਪੁਲ ਦੇ ਉੱਪਰੋਂ ਪਿਸ਼ਾਬ ਕਰਨ ਨਾਲ ਕਿਸ਼ਤੀ ਚ ਸਵਾਰ ਕਈ ਲੋਕ ਗ਼ਖਮੀ ਹੋ ਗਏ।
dw.com ਦੀ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ 4 ਲੋਕਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖਿਲਾਫ ਹਮਲੇ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਉਥੇ ਹੀ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਸ ਘਟਨਾ ਨੂੰ ਲੈ ਕੇ ਗੁੱਸਾ ਪ੍ਰਗਟਾਇਆ ਹੈ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਬਰਲਿਨ ’ਚ ਅਜਿਹੀ ਘਟਨਾ ਦੀ ਕਿਸੇ ਨੇ ਉਮੀਦ ਨਹੀਂ ਕੀਤੀ ਹੋਵੇਗੀ।
ਵਿਅਕਤੀ ਨੇ ਪੁਲ ਤੋਂ ਪਿਸ਼ਾਬ ਕਰਕੇ ਕੀਤੇ ਕਈ ਲੋਕ ਜ਼ਖਮੀ, ਬੁਲਾਉਣੀ ਪਈ ਰੈਸਕਿਊ ਟੀਮ

Leave a Comment
Leave a Comment