ਕੋਰੋਨਾ ਮਹਾਮਾਰੀ ਦੇ ਵਿਚਾਲੇ ਜਾਪਾਨ ‘ਚ ਬਰਡ ਫਲੂ ਦਾ ਕਹਿਰ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਹੈ ਤੇ ਹੁਣ ਜਾਪਾਨ ਵਿਚ ਬਰਡ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਜਾਪਾਨ ਦੇ ਖੇਤੀਬਾੜੀ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ ਪੋਲਟਰੀ ਫਾਰਮਾਂ ‘ਚ ਸੰਕਰਮਣ ਦੀ ਲਹਿਰ ਸ਼ੁਰੂ ਹੋ ਗਈ ਹੈ ਜਿਸ ਨੂੰ ਚਾਰ ਸਾਲਾਂ ਵਿਚ ਸਭ ਤੋਂ ਖ਼ਰਾਬ ਮਹਾਂਮਾਰੀ ਦੱਸਿਆ ਗਿਆ ਹੈ।

ਖੇਤੀਬਾੜੀ ਮੰਤਰਾਲੇ ਨੇ ਆਪਣੀ ਵੈੱਬਸਾਈਟ ਤੇ ਦੱਸਿਆ ਕਿ ਦੱਖਣੀ-ਪੱਛਮੀ ਜਾਪਾਨ ਵਿਚ ਹੋਂਸ਼ੂ ਟਾਪੂ ਤੇ ਮਿਯਾਜਾਕੀ ਸੂਬੇ ਵਿਚ ਹਿਯੂਗਾ ਸ਼ਹਿਰ ਦੇ ਇਕ ਪੋਲਟਰੀ ਫ਼ਾਰਮ ਵਿਚ ‘ਏਵੀਯਨ ਇਨਫਲੂਐਂਜ਼ਾ ਦੀ ਖੋਜ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਗੱਲ ਦਾ ਕੋਈ ਖਦਸ਼ਾ ਨਹੀਂ ਹੈ ਕਿ ਮੁਰਗੀਆਂ ਜਾਂ ਅੰਡੇ ਖਾਣ ਨਾਲ ਮਨੁੱਖ ਬਰਡ ਫਲੂ ਨਾਲ ਸੰਕਰਮਿਤ ਹੋ ਸਕਦੇ ਹਨ।

2016 ਤੋਂ ਬਾਅਦ ਜਾਪਾਨ ਵਿੱਚ ਬਰਡ ਫਲੂ ਦਾ ਸਭ ਤੋਂ ਮਾੜਾ ਦੌਰ ਪਿਛਲੇ ਮਹੀਨੇ ਸ਼ਿਕੋਕੂ ਟਾਪੂ ਦੇ ਕਾਗਾਵਾ ਸੂਬੇ ਵਿੱਚ ਸ਼ੁਰੂ ਹੋਇਆ ਸੀ, ਜੋ ਕਿ ਕਿਯੂਸ਼ੂ ਟਾਪੂ ਦੇ ਨਾਲ ਲੱਗਦਾ ਹੈ। ਮਿਯਾਜਾਕੀ ਸੂਬੇ ਦੇ ਪੋਲਟਰੀ ਫਾਰਮਾਂ ਵਿੱਚ 40,000 ਮੁਰਗੀਆਂ ਨੂੰ ਮਾਰਿਆ ਅਤੇ ਦਫ਼ਨ ਕੀਤਾ ਜਾਵੇਗਾ। ਉਥੇ ਹੀ ਪੋਲਟਰੀ ਫਾਰਮ ਦੇ ਤਿੰਨ ਕਿਲੋਮੀਟਰ ਦਾਇਰੇ ਵਿੱਚ ਮੁਰਗੀਆਂ ਦੇ ਕਾਰੋਬਾਰ ‘ਤੇ ਰੋਕ ਲਾਗੂ ਕੀਤੀ ਜਾਵੇਗੀ।

ਜਾਪਾਨ ਸਰਕਾਰ ਦੀ ਇਸ ਨਵੀਂ ਕਾਰਵਾਈ ਦੇ ਚਲਦੇ ਕਹਿਰ ਸ਼ੁਰੂ ਹੋਣ ਤੋਂ ਬਾਅਦ 18 ਲੱਖ ਤੋਂ ਜ਼ਿਆਦਾ ਮੁਰਗੀਆਂ ਮਾਰ ਦਿੱਤੀ ਜਾਣਗੀਆਂ। ਜਾਪਾਨ ਵਿੱਚ ਇਸ ਤੋਂ ਪਹਿਲਾਂ 2018 ਵਿੱਚ ਵੀ ਬਰਡ ਫਲੂ ਮਹਾਮਾਰੀ ਸਾਹਮਣੇ ਆਈ ਸੀ। ਇਸ ਦੀ ਸ਼ੁਰੁਆਤ ਵੀ ਕਾਗਵਾ ਸੂਬੇ ਤੋਂ ਹੀ ਹੋਈ ਸੀ। ਉਸ ਸਾਲ 91,000 ਮੁਰਗੀਆਂ ਨੂੰ ਮਾਰਿਆ ਗਿਆ ਸੀ।

- Advertisement -

Share this Article
Leave a comment