ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਨੂੰ ਮਾਤ ਦੇਣਾ ਮਰੀਜ਼ਾਂ ਲਈ ਅੱਧੀ ਜੰਗ ਜਿੱਤਣ ਵਰਗਾ ਹੁੰਦਾ ਹੈ। ਫੇਫੜਿਆਂ (Lungs) ਸਣੇ ਸਰੀਰ ਦੇ ਹੋਰ ਅੰਗਾਂ ਨੂੰ ਹੋਏ ਨੁਕਸਾਨ ਦੇ ਚੱਲਦਿਆਂ ਮਰੀਜ਼ਾਂ ਨੂੰ ਸਿਹਤਯਾਬ ਹੋਣ ਦੇ ਮਹੀਨਿਆਂ ਬਾਅਦ ਵੀ ਥਕਾਵਟ, ਕਮਜ਼ੋਰੀ ਅਤੇ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਰਹਿੰਦੀ ਹੈ।
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਜਿੱਤਣ ਵਾਲੇ ਮਰੀਜ਼ ਚੰਗਾ ਖਾਣ-ਪੀਣ ਅਪਣਾ ਕੇ ਕਸਰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਤੇ ਹਵਾ ਪ੍ਰਦੂਸ਼ਣ ਤੋਂ ਦੂਰ ਰਹਿ ਕੇ ਫੇਫੜਿਆਂ ਦੀ ਪੁਰਾਣੀ ਮਜ਼ਬੂਤੀ ਹਾਸਲ ਕਰ ਸਕਦੇ ਹਨ।
ਸਾਹ ਕਿਰਿਆਵਾਂ ਦਾ ਅਭਿਆਸ ਫ਼ਾਇਦੇਮੰਦ
-ਸਾਹ ਕਿਰਿਆਵਾਂ ਦੇ ਅਭਿਆਸ ਨਾਲ ਮਾਸਪੇਸ਼ੀਆਂ ਹਰਕਤ ‘ਚ ਆ ਜਾਂਦੀਆਂ ਹਨ ਤੇ ਫੇਫੜਿਆਂ ਵਿੱਚ ਖੂਨ ਤੇ ਆਕਸੀਜਨ ਦਾ ਵਹਾਅ ਵਧਦਾ ਹੈ।
-ਪੇਟ ਦੇ ਭਾਰ ਲੇਟ ਕੇ ਲੰਬੇ ਸਾਹ ਲੈਣਾ ਤੇ ਛੱਡਣਾ ਵੀ ਫੇਫੜਿਆਂ ਲਈ ਫ਼ਾਇਦੇਮੰਦ ਹੈ।
- Advertisement -
-ਆਕਸੀਜਨ ਦੇ ਲੈਵਲ ਵਿੱਚ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਵਾਲੇ ਕਸਰਤ ਲਈ ਰੈਸਪਿਰੋਮੀਟਰ ਦਾ ਵੀ ਸਹਾਰਾ ਲੈ ਸਕਦੇ ਹਨ।
ਡਾਈਟ ‘ਚ ਸ਼ਾਮਲ ਕਰੋ ਇਹ ਚੀਜ਼ਾਂ
-ਕੋਰੋਨਾ ਨੂੰ ਹਰਾਉਣ ਤੋਂ ਬਾਅਦ ਐਂਟੀ ਆਕਸੀਡੈਂਟ ਭਰਪੂਰ ਲੱਸਣ, ਹਲਦੀ ਤੇ ਗ੍ਰੀਨ ਟੀ ਦਾ ਸੇਵਨ ਵਧਾਓ। ਇਹ ਫੇਫੜਿਆਂ ‘ਚ ਸਾਹ ਨਾਲ ਪਹੁੰਚੇ ਪ੍ਰਦੂਸ਼ਣ ਦੇ ਪਾਰਟੀਕਲਜ਼, ਧੂੜ ਪਾਰਟੀਕਲਜ਼ ਅਤੇ ਬੈਕਟੀਰੀਆ ਆਦਿ ਨੂੰ ਸਾਫ਼ ਕਰਨ ‘ਚ ਸਹਾਇਕ ਹੁੰਦੇ ਹਨ।
-ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ ਵਧਾਉਣ ਲਈ ਖੱਟੇ ਫਲ਼, ਗੁੜ ਅਤੇ ਕਾਲੀ ਮਿਰਚ ਦਾ ਸੇਵਨ ਕਰਨਾ ਬਹੁਤ ਚੰਗਾ ਹੁੰਦਾ ਹੈ।
-ਡਾਈਟ ਵਿਚ ਚੁਕੰਦਰ, ਟਮਾਟਰ, ਬਦਾਮ, ਬਲੂਬੇਰੀ ਵੀ ਸ਼ਾਮਲ ਕਰੋ। ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਇਹ ਸਮੱਗਰੀ ਫੇਫੜਿਆਂ ‘ਚ ਸੋਜ ਦੀ ਸ਼ਿਕਾਇਤ ਦੂਰ ਕਰਦੀ ਹੈ।
-ਫੇਫੜਿਆਂ (Lungs) ਨੂੰ ਸਿਹਤਮੰਦ ਰੱਖਣ ਲਈ ਅਦਰਕ ਦੀ ਚਾਹ ਪੀਣਾ ਲਾਭਕਾਰੀ ਹੋਵੇਗਾ। ਇਸ ‘ਚ ਅਦਰਕ ਵਿਟਾਮਿਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਸਰੀਰ ‘ਚ ਮੌਜੂਦ ਗੰਦਗੀ ਦੂਰ ਹੁੰਦੀ ਹੈ।
- Advertisement -
Disclaimer: This content including advice provides generic information only. So Always consult a specialist or your own doctor for more information. Global Punjab TV does not claim responsibility for this information.