Google Map ‘ਤੇ ਹੁਣ ਜਲਦ ਬਿੱਗ-ਬੀ ਤੁਹਾਨੂੰ ਦੱਸਣਗੇ ਰਸਤਾ

TeamGlobalPunjab
3 Min Read

ਨਿਊਜ਼ ਡੈਸਕ: ਨਵੀਂ ਥਾਂ ‘ਤੇ ਰਸਤਾ ਲੱਭਣ ਲਈ ਅਸੀ ਗੂਗਲ ਮੈਪ ਦਾ ਇਸਤੇਮਾਲ ਕਰਦੇ ਹਾਂ। ਸੋਚੋ ਜੇਕਰ ਕਿਸੇ ਦਿਨ ਤੁਸੀ ਨੈਵਿਗੇਸ਼ਨ ਫੀਚਰ ਇਸਤੇਮਾਲ ਕਰਨ ਲਈ ਗੂਗਲ ਮੈਪ ਓਪਨ ਕਰਦੇ ਹੋ ਤੇ ਅਤੇ ਤੁਹਾਨੂੰ ਰਸਤਾ ਸਮਝਾਉਣ ਅਮਿਤਾਭ ਬੱਚਨ ਦੀ ਆਵਾਜ਼ ਆਵੇ ਫਿਰ ? ਜੀ ਹਾਂ, ਅਜਿਹਾ ਬਹੁਤ ਜਲਦ ਹੋਣ ਵਾਲਾ ਹੈ। ਇੱਕ ਰਿਪੋਰਟ ਦੇ ਮੁਤਾਬਕ ਗੂਗਲ ਮੈਪ ਇੰਡੀਆ ਦੀ ਟੀਮ ਨੇ ਵਾਇਸ ਡਾਇਰੈਕਸ਼ਨ ਲਈ ਫਿਲਮਾਂ ਦੇ ਸਟਾਰ ਅਮਿਤਾਭ ਬੱਚਨ ਨਾਲ ਸੰਪਰਕ ਕੀਤਾ ਹੈ।

ਮਿਡ ਡੇ ਦੀ ਰਿਪੋਰਟਾਂ ਦੇ ਮੁਤਾਬਕ, ਗੂਗਲ ਆਪਣੇ ਗੂਗਲ ਮੈਪ ਲਈ ਅਮਿਤਾਭ ਬੱਚਨ ਦੀ ਆਵਾਜ ਦੀ ਮਦਦ ਲੈ ਸਕਦੇ ਹਨ। ਇਸਨ੍ਹੂੰ ਲੈ ਕੇ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਫਿਲਹਾਲ ਇਹ ਕਾਂਟਰੈਕਟ ਹਾਲੇ ਸਾਈਨ ਨਹੀਂ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਸ ਵੇਲੇ ਗੂਗਲ ਮੈਪ ਨੈਵਿਗੇਸ਼ਨ ਵਿੱਚ ਨਿਊਯਾਰਕ ਦੇ ਕੈਰਨ ਜੇਕਬਸਨ ਦੀ ਆਵਾਜ ਸੁਣਾਈ ਦਿੰਦੀ ਹੈ।

Google Map ‘ਚ ਆਇਆ ਨਵਾਂ ਫੀਚਰ

ਉੱਥੇ ਹੀ ਗੂਗਲ ਨੇ ਆਪਣੇ ਮੈਪ ਵਿੱਚ ਇੱਕ ਨਵਾਂ ਫੀਚਰ ਸ਼ੁਰੂ ਕੀਤਾ ਹੈ ਜਿਸ ਦੇ ਨਾਲ ਯੂਜ਼ਰਸ ਨੂੰ COVID-19 ਨਾਲ ਜੁੜੀ ਯਾਤਰਾਵਾਂ ਦੇ ਰੋਕ ਦਾ ਅਲਰਟ ਮਿਲੇਗਾ। ਗੂਗਲ ਨੇ ਦੱਸਿਆ ਕਿ ਇਸ ਨਵੇਂ ਫੀਚਰ ਨਾਲ ਯੂਜ਼ਰਸ ਚੈੱਕ ਕਰ ਸਕਣਗੇ ਕਿ ਕਿਸੇ ਵਿਸ਼ੇਸ਼ ਸਮੇਂ ਵਿੱਚ ਸਟੇਸ਼ਨ ‘ਤੇ ਕਿੰਨੀ ਭੀੜ ਹੋ ਸਕਦੀ ਹ ਜਾਂ ਜੇਕਰ ਇੱਕ ਨਿਸ਼ਚਿਤ ਰੂਟ ‘ਤੇ ਬੱਸਾਂ ਸੀਮਤ ਸਮੇਂ ‘ਤੇ ਚੱਲ ਰਹੀਆਂ ਹਨ ਜਾਂ ਨਹੀਂ।

- Advertisement -

ਇਸ ਖਬਰ ਤੋਂ ਬਾਅਦ ਲੋਕਾਂ ‘ਚ ਉਤਸੁਕਤਾ ਦੇਖੀ ਜਾ ਰਹੀ ਹੈ, ਲੋਕ ਟਵੀਟਰ ‘ਤੇ ਬਿੱਗ-ਬੀ ਦੇ ਡਾਇਲਾਗਸ ਨਾਲ ਰਸਤੇ ਦੀ ਦਿਸ਼ਾ ਦੱਸਦੇ ਮੀਮਸ ਬਣਾ ਰਹੇ ਹਨ

- Advertisement -

ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ:

Click here for GOOGLE PLAY STORE  

Click here for IOS

Share this Article
Leave a comment