ਕੋਰੋਨਾ ਤੇ ਲਾਕਡਾਊਨ ਦੌਰਾਨ ਦੁਬਈ ਵਿੱਚ ਹੀਰੋ ਬਣਿਆ ਭਰਤੀ ਮਜ਼ਦੂਰ

TeamGlobalPunjab
2 Min Read

ਦੁਬਈ : ਇਸ ਸਮੇਂ ਪੂਰੀ ਦੁਨੀਆ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਸੰਕਟ ਦੀ ਸਥਿਤੀ ਵਿੱਚ ਦੇਸ਼ ਤੇ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਮਦਦ ਲਈ ਅੱਗੇ ਆ ਰਹੀਆਂ ਹਨ।

ਇਸ ਤਰ੍ਹਾਂ ਦੀ ਹੀ ਅਨੌਖੀ ਮਿਸਾਲ ਦੁਬਈ ਵਿੱਚ ਰਹਿੰਦੇ ਭਾਰਤ ਦੇ ਪ੍ਰਵਾਸੀ ਮਜ਼ਦੂਰ ਮੁਰਲੀ ਸ਼ਬਨਥਮ ਨੇ ਕੋਰੋਨਾ ਸੰਕਟ ਦੌਰਾਨ ਲੋਕਾਂ ਦੀ ਮਦਦ ਕਰਕੇ ਪੇਸ਼ ਕੀਤੀ ਹੈ। ਮੁਰਲੀ ਭਾਰਤ ਤੋਂ ਦੂਰ ਦੁਬਈ ਵਿੱਚ ਰਹਿ ਕੇ ਇੱਕ ਅਣਜਾਣ ਹੀਰੋ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਉਹ ਦੁਬਈ ਵਿੱਚ ਕੋਰੋਨਾ ਤੇ ਲਾਕਡਾਊਨ ਦੌਰਾਨ ਹਰ ਰੋਜ਼ ਆਪਣੀ ਬਾਈਕ ‘ਤੇ ਸਵਾਰ ਹੋ ਕੇ ਲੋਕਾਂ ਦੇ ਘਰਾਂ ਵਿੱਚ ਭੋਜਨ ਪਹੁੰਚਾ ਰਿਹਾ ਹੈ ਤਾਂ ਤਾਂ ਜੋ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਤੇ ਬੇ ਵਜ੍ਹਾ ਬਾਹਰ ਨਾ ਨਿਕਲਣ।

42 ਸਾਲਾ ਮੁਰਲੀ ਸ਼ਬਨਥਮ ਨੇ ਇੱਕ ਸਥਾਨਕ ਅਖਬਾਰ ਨੂੰ ਦੱਸਿਆ ਕਿ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਦੁਨੀਆ ਨੂੰ ਅਜਿਹੇ ਦਿਨ ਦੇਖਣੇ ਪੈਣਗੇ। ਪਰ ਉਹ ਇਸ ਗੱਲ ਤੋਂ ਸੰਤੁਸ਼ਟ ਤੇ ਖੁਸ਼ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਉਹ ਲੋਕਾਂ ਤੱਕ ਭੋਜਨ ਪਹੁੰਚਾ ਕੇ ਲੋਕਾਂ ਦੀ ਮਦਦ ਕਰ ਰਿਹਾ ਹੈ। ਮੁਰਲੀ ਨੇ ਕਿਹਾ ਕਿ ਉਹ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਸਕ ਅਤੇ ਦਸਤਾਨੇ ਪਹਿਨ ਕੇ ਰੱਖਦਾ ਹੈ ਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਫ ਕਰਦਾ ਹੈ ਤੇ ਜ਼ਰੂਰਤਮੰਦਾਂ ਨੂੰ ਫੂਡ ਬਾਕਸ ਦੇਣ ਲੱਗਿਆ ਸਮਾਜਿਕ ਦੂਰੀ ਬਣਾ ਕੇ ਰੱਖਦਾ ਹੈ। ਮੁਰਲੀ ਸ਼ਬਨਥਮ ਦਾ ਕਹਿਣਾ ਹੈ ਕਿ ਇਸ ਰੁਜ਼ਗਾਰ ਨਾਲ ਹੀ ਉਹ ਤਾਮਿਲਨਾਡੂ ਵਿੱਚ ਰਹਿੰਦੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਪਾ ਰਿਹਾ ਹੈ।

ਜਾਣਕਾਰੀ ਮੁਤਾਬਕ ਯੂਏਈ (ਦੁਬਈ) ਵਿੱਚ ਹੁਣ ਤੱਕ ਕੋਰੋਨਾ ਦੇ 570 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਗਈ ਹੈ। ਜਿਸ ਦੇ ਚੱਲਦਿਆਂ ਦੇਸ਼ ਵਿੱਚ ਲਾਕਡਾਊਨ ਦੀ ਮਿਆਦ 5 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਲਾਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਤੇ ਖਾਣ-ਪੀਣ ਵਾਲੀਆਂ ਵਸਤੂਆਂ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ।

- Advertisement -


Share this Article
Leave a comment