ਪਾਕਿਸਤਾਨ ਗ੍ਰੇਅ ਲਿਸਟ ‘ਚ ਬਰਕਰਾਰ ਵਰਲਡ: FATF

TeamGlobalPunjab
1 Min Read

ਵਰਲਡ ਡੈਸਕ: ਪਾਕਿਸਤਾਨ ਨੂੰ ਫਿਰ ਵੱਡਾ ਝਟਕਾ ਲੱਗਾ ਹੈ। ਟੈਰਰ ਫੰਡਿੰਗ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਐਫਏਟੀਐਫ (FATF) ਨੇ ਪਾਕਿਸਤਾਨ ਨੂੰ ਗ੍ਰੇਅ ਲਿਸਟ ‘ਚ ਬਰਕਰਾਰ ਰੱਖਿਆ ਹੈ। ਐਫਏਟੀਐਫ ਨੇ ਕਿਹਾ ਕਿ ਪਾਕਿਸਤਾਨ ਐਨਹਾਂਸਡ ਮੌਨੀਟਰਿੰਗ ਦੇ ਦਰਜੇ ‘ਚ ਹੈ। ਕਿਉਂਕਿ ਉੱਥੇ ਵੀ ਹੁਣ ਟੈਰਰ ਫੰਡਿੰਗ ਨਾਲ ਜੁੜੀਆਂ ਕਮੀਆਂ ਬਰਕਰਾਰ ਹਨ।

ਐਫਏਟੀਐਫ ਦੇ ਮੁਤਾਬਕ, ਪਾਕਿਸਤਾਨ ਦੇ ਮਾਮਲੇ ‘ਤੇ ਹੁਣ ਜੂਨ 2021 ‘ਚ ਵਿਚਾਰ ਕੀਤਾ ਜਾਵੇਗਾ। ਪਾਕਿਸਤਾਨ ਨੂੰ UN ਨਾਮਿਤ ਅੱਤਵਾਦੀਆਂ ਤੇ ਉਸ ਦੇ ਸਾਥੀਆਂ ਨੂੰ ਆਰਥਿਕ ਰਸਦ ਮੁਹੱਈਆ ਕਰਾਉਣ ਸਣੇ 3 ਪੈਮਾਨਿਆਂ ਤੇ ਅਜੇ ਵੀ ਆਪਣਾ ਸੁਧਾਰ ਦਿਖਾਉਣਾ ਹੈ।

ਐਫਏਟੀਐਫ ਨੇ ਕਿਹਾ ਕਿ ਜੂਨ ‘ਚ ਅਸੀਂ ਦੇਖਾਂਗੇ ਜੋ ਕਦਮ ਚੁੱਕੇ ਗਏ ਹਨ ਉਹ ਕਿੰਨੇ ਸਥਾਈ ਹਨ। ਉਸ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਮੈਂਬਰ ਦੇਸ਼ ਤੈਅ ਕਰਨਗੇ ਕਿ ਗ੍ਰੇਅ ਲਿਸਟ ‘ਤੇ ਅੱਗੇ ਕੀ ਫੈਸਲਾ ਲੈਣਾ ਹੈ।

ਦੱਸ ਦੇਈਏ ਕਿ ਪੈਰਿਸ ਸਥਿਤ ਐਫਟੀਐਫ ਨੇ ਜੂਨ 2018 ‘ਚ ਪਾਕਿਸਤਾਨ ਨੂੰ ਗ੍ਰੇਅ ਲਿਸਟ ‘ਚ ਰੱਖਿਆ ਸੀ। ਉਦੋਂ ਐਫਟੀਐਫ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ 2009 ਦੇ ਅੰਤ ਤਕ ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ ‘ਤੇ ਲਗਾਮ ਲਾਉਣ। ਹਾਲਾਂਕਿ ਬਾਅਦ ‘ਚ ਕੋਵਿਡ-19 ਮਹਾਮਾਰੀ ਕਰਕੇ ਇਹ ਸਮਾਂ ਸੀਮਾ ਵਧਾ ਦਿੱਤੀ ਗਈ।

- Advertisement -

TAGGED: ,
Share this Article
Leave a comment