ਕੱਦ ਲੰਮਾ ਕਰਨਾ ਹੈ ਤਾਂ ਭੋਜਨ ਵਿਚ ਕਰੋ ਇਹਨਾਂ ਚੀਜ਼ਾਂ ਨੂੰ ਸ਼ਾਮਲ

navdeep kaur
4 Min Read

ਨਿਊਜ਼ ਡੈਸਕ :ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜਕਲ੍ਹ ਬੱਚਿਆਂ ਦਾ ਕੱਦ ਬਹੁਤ ਘੱਟ ਵੱਧਦਾ ਹੈ। ਸੰਤੁਲਤ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦਾ ਸਰਵਪੱਖੀ ਵਿਕਾਸ ਹੋਣਾ ਬਹੁਤ ਲਾਜ਼ਮੀ ਹੈ। ਜਦੋਂ ਬੱਚੇ ਭੋਜਨ ਸਹੀ ਤਰੀਕੇ ਨਾਲ ਨਹੀਂ ਖਾਂਦੇ ਤਾਂ ਸਰੀਰ ਤਾਂ ਵਾਧਾ ਘੱਟ ਜਾਂਦਾ ਹੈ। ਕਈ ਵਾਰ ਉਮਰ ਜ਼ਿਆਦਾ ਹੋ ਜਾਂਦੀ ਹੈ ਪਰ ਕੱਦ ਛੋਟਾ ਹੀ ਰਹਿੰਦਾ ਹੈ। ਜਿਸ ਕਰਕੇ ਕਈ ਵਾਰ ਬੱਚੇ ਮਾਨਸਿਕ ਤੌਰ ‘ਤੇ ਬਿਮਾਰ ਹੋ ਜਾਂਦੇ ਹਨ। ਸਕੂਲ , ਕਾਲਜ ਦਾ ਹੋਰ ਪੜ੍ਹਨ ਵਾਲਿਆਂ ਅਦਾਰਿਆਂ ਵਿੱਚ ਛੋਟੇ ਕੱਦ ਵਾਲਿਆਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਜਦੋਂ ਭੋਜਨ ਵਿੱਚ ਅਸੀਂ ਸਹੀ ਚੀਜ਼ਾਂ ਨਹੀਂ ਖਾਂਦੇ। ਕੁੱਝ ਬੱਚਿਆਂ ਦੀ ਡਾਇਟ ਤਾ ਠੀਕ ਹੁੰਦੀ ਹੈ ਪਰ ਫਿਰ ਵੀ ਉਹਨਾਂ ਦਾ ਕੱਦ ਛੋਟਾ ਰਹਿ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਵੀ ਇਨ੍ਹਾਂ ‘ਚੋਂ ਇਕ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਡਾਈਟ ‘ਚ ਸ਼ਾਮਲ ਕਰਨ ਨਾਲ ਤੁਹਾਡੇ ਬੱਚੇ ਦਾ ਕੱਦ ਤੇਜ਼ੀ ਨਾਲ ਵਧੇਗਾ।
– ਦਹੀਂ -:
ਦੁੱਧ ਤੋਂ ਬਣਿਆ ਦਹੀਂ ਬੱਚਿਆਂ ਦਾ ਕੱਦ ਵਧਾਉਣ ‘ਚ ਵੀ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਦਹੀਂ ‘ਚ ਵਿਟਾਮਿਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਬੱਚਿਆਂ ਦਾ ਕੱਦ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਨਾਲ ਹੀ ਇਸ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਨਾਲ ਸਰੀਰ ਵਧਦਾ -ਫੁੱਲਦਾ ਹੈ ਤੇ ਕੱਦ ਵੀ ਲੰਮਾ ਹੁੰਦਾ ਹੈ।
– ਹਰੀਆਂ ਪੱਤੇਦਾਰ ਸਬਜ਼ੀਆਂ – :
ਡਾਕਟਰ ਹਮੇਸ਼ਾ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ। ਪਰ ਬਹੁਤ ਸਾਰੇ ਲੋਕ ਖਾਸ ਕਰਕੇ ਬੱਚੇ ਇਨ੍ਹਾਂ ਸਬਜ਼ੀਆਂ ਨੂੰ ਖਾਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ। ਅਜਿਹੇ ‘ਚ ਉਹ ਅਕਸਰ ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ‘ਚ ਨਖਰੇ ਕਰਦੇ ਹਨ। ਪਰ ਬੱਚਿਆਂ ਦਾ ਕੱਦ ਵਧਾਉਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਫਾਈਬਰ, ਫੋਲੇਟ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਆਇਰਨ ਦੀ ਪੂਰਤੀ ਹੁੰਦੀ ਹੈ। ਜਿਸ ਨਾਲ ਛੋਟੇ ਕੱਦ ਤੋਂ ਛੁਟਕਾਰਾ ਮਿਲਦਾ ਹੈ।
– ਫ਼ਲ
ਫਲ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਕਈ ਖਣਿਜਾਂ ਤੇ ਵਿਟਾਮਿਨਾਂ ਨਾਲ ਭਰਪੂਰ ਫਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦੇ ਹਨ। ਦੂਜੇ ਪਾਸੇ ਜੇਕਰ ਤੁਸੀਂ ਆਪਣੇ ਬੱਚਿਆਂ ਦਾ ਕੱਦ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਡਾਈਟ ‘ਚ ਫਲਾਂ ਨੂੰ ਜ਼ਰੂਰ ਸ਼ਾਮਲ ਕਰੋ। ਫ਼ਲ ਖਾਣ ਨਾਲ ਸਰੀਰ ਤੰਦਰੁਸਤ ਹੁੰਦਾ ਹੈ। ਜਦੋਂ ਸਰੀਰ ਸਿਹਤਮੰਦ ਹੁੰਦਾ ਹੈ ਤਾਂ ਸਰੀਰ ਵੱਧਦਾ – ਫੁੱਲਦਾ ਰਹਿੰਦਾ ਹੈ ਜਿਸ ਨਾਲ ਕੱਦ ਵੀ ਵੱਧਦਾ ਹੈ।
– ਆਂਡਾ
ਪ੍ਰੋਟੀਨ ਨਾਲ ਭਰਪੂਰ ਆਂਡਾ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਡਾਈਟ ‘ਚ ਸ਼ਾਮਲ ਕਰਨ ਨਾਲ ਬੱਚਿਆਂ ਦਾ ਕੱਦ ਵਧਾਉਣ ‘ਚ ਮਦਦ ਮਿਲਦੀ ਹੈ। ਦੁੱਧ ਅਤੇ ਆਂਡੇ ਦੇ ਨਾਲ ਮਲਟੀਗ੍ਰੇਨ ਟੋਸਟ, ਜਦੋਂ ਇਕੱਠੇ ਖਾਧਾ ਜਾਂਦਾ ਹੈ ਤਾਂ ਬੱਚਿਆਂ ਨੂੰ ਪ੍ਰੋਟੀਨ, ਗੁੰਝਲਦਾਰ ਕਾਰਬੋਹਾਈਡਰੇਟ ਤੇ ਕੈਲਸ਼ੀਅਮ ਦਾ ਭਰਪੂਰ ਸਰੋਤ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੀ ਲੰਬਾਈ ਵਧਦੀ ਹੈ ਤੇ ਉਨ੍ਹਾਂ ਦੀ ਇਕਾਗਰਤਾ ਵੀ ਵਧਦੀ ਹੈ। ਆਂਡਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment