Breaking News

Bigg Boss 13: ਘਰ ਦੇ ਮੈਂਬਰਾਂ ‘ਤੇ ਭੜਕੇ ਸਲਮਾਨ ਖਾਨ, ਕਿਹਾ ਨਿਕਲੋ ਘਰੋਂ ਬਾਹਰ

‘ਬਿੱਗ ਬੌਸ’ ਦੇ ਪਹਿਲੇ ਹਫ਼ਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ‘ਬੀਬੀ ਹੋਸਪਿਟਲ ਟਾਸਕ’ ਤੋਂ ਲੈ ਕੇ ਸ਼ੇਫਾਲੀ ਬੱਗਾ ਦੀ ਨਿੱਜੀ ਟਿੱਪਣੀ ਤੱਕ ਹਰ ਚੀਜ ਨੇ ਘਰ ‘ਚ ਹੰਗਾਮਾ ਮਚਾਇਆ। ਸਲਮਾਨ ਖਾਨ ਅੱਜ ਪੂਰੇ ਹਫਤੇ ਦਾ ਰਿਪੋਰਟ ਕਾਰਡ ਲੈ ਕੇ, ‘ਵੀਕੈਂਡ ਕਾ ਵਾਰ’ ‘ਤੇ ਘਰ ਦੇ ਮੈਂਬਰਾਂ ਨੂੰ ਮਿਲਣਗੇ। ਸਾਹਮਣੇ ਆਏ ਅਜਿਹੇ ਪ੍ਰੋਮੋ ਵੀਡੀਓ ‘ਚ ਸਲਮਾਨ ਘਰ ਦੇ ਸਾਰੇ ਮੈਂਬਰਾਂ ਦੀ ਕਲਾਸ ਲੈਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਸਲਮਾਨ ਗੁੱਸੇ ‘ਚ ਦਿਖਾਈ ਦੇ ਰਹੇ ਹਨ। ਇੱਥੋਂ ਤੱਕ ਕਿ ਉਹ ਪਰਿਵਾਰ ਵਾਲਿਆਂ ਨੂੰ ਘਰ ਤੋਂ ਬਾਹਰ ਕੱਢਣ ਵਾਰੇ ਵੀ ਕਹਿ ਰਹੇ ਹਨ। ਪਹਿਲਾਂ ‘ਵੀਕੈਂਡ ਕਾ ਵਾਰ’ ਵਿਚ ਕਿਹੜੀਆਂ ਪੰਜ ਚੀਜ਼ਾਂ ਹੋਣ ਜਾ ਰਹੀਆਂ ਹਨ ਅਸੀ ਤੁਹਾਨੂੰ ਦੱਸਦੇ ਹਾਂ:

ਪਹਿਲੀ: ਇਸ ਵਾਰ ਹੀਨਾ ਖਾਨ ‘ਵੀਕੈਂਡ ਕਾ ਵਾਰ’ ‘ਚ ਸਲਮਾਨ ਖਾਨ ਨਾਲ ਸਟੇਜ ਸ਼ੇਅਰ ਕਰੇਗੀ। ਹੀਨਾ ਘਰ ਦੇ ਮੈਂਬਰਾਂ ਨੂੰ ‘ਸੁਪਰ ਮਾਰਕੀਟ ਟਾਸਕ’ ਬਾਰੇ ਦੱਸੇਗੀ।

ਦੂਜਾ: ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ‘ਸੁਲਤਾਨੀ ਅਖਾੜਾਂ’ ਹੋਵੇਗਾ। ‘ਦ ਖਬਰੀ’ ਟਵਿੱਟਰ ਅਕਾਉਂਟ ਦੇ ਅਨੁਸਾਰ ਸਿਧਾਰਥ ਸ਼ੁਕਲਾ ਅਤੇ ਸਿਧਾਰਥ ਡੇ ਪਹਿਲੀ ਵਾਰ ਅਖਾੜੇ ਵਿੱਚ ਉੱਤਰਣਗੇ ਇਸ ਟਾਸਕ ‘ਚ ਜੇਤੂ ਸਿਧਾਰਥ ਸ਼ੁਕਲਾ ਹੋਣਗੇ।

ਤੀਜਾ: ” ਬਿੱਗ ਬੌਸ 13 ” ਚ ਪ੍ਰਸ਼ੰਸਕ ਸਿਤਾਰਿਆਂ ਤੋਂ ਸਵਾਲ ਕਰਦੇ ਹੋਏ ਨਜ਼ਰ ਆਉਣਗੇ। ‘ਦ ਖਬਰੀ’ ਦੇ ਟਵੀਟ ਦੇ ਅਨੁਸਾਰ, ਪਹਿਲੇ ‘ਵੀਕੈਂਡ ਕਾ ਵਾਰ’ ਵਿੱਚ, ਕਾਲ ਕਰਨ ਵਾਲੇ ਦਾ ਸਵਾਲ ਟੀਵੀ ਦੀ ਗੋਪੀ ਬਾਹੂ ਦੇਵੋਲੀਨਾ ਤੋਂ ਹੋਵੇਗਾ। ਪ੍ਰਸ਼ਨ- ਤੁਸੀਂ ਨੂੰਹ ਦੇ ਅਵਤਾਰ ‘ਚੋਂ ਕਦੋਂ ਬਾਹਰ ਆਓਗੇ? ਅਸੀਂ ਤੁਹਾਨੂੰ ਇਕ ਬੇਬ ਦੇ ਅਵਤਾਰ ‘ਚ ਕਦੋਂ ਵੇਖਾਂਗੇ?

ਚੌਥਾ: ‘ਵੀਕੈਂਡ ਕਾ ਵਾਰ’ ‘ਚ ਕਾਲੀ ਕੁਰਸੀ ਵੀ ਹੋਵੇਗੀ। ਇਸ ਕੁਰਸੀ ‘ਤੇ ਘਰ ਦੇ ਦੋ ਮੈਂਬਰ ਬੈਠਣਗੇ, ਜਿਨ੍ਹਾਂ ‘ਚ ਖਾਸ ਕਨੈਕਸ਼ਨ ਹੈ। ਸਲਮਾਨ ਘਰ ਦੇ ਮੈਂਬਰਾਂ ਨੂੰ ਪੁੱਛਣਗੇ ਜਿਸ ਤੋਂ ਬਾਅਦ ਘਰ ਦੇ ਸਾਰੇ ਲੋਕ ਸ਼ਹਿਨਾਜ਼ ਤੇ ਪਾਰਸ ਛਾਬੜਾ ਨੂੰ ਚੁਣਨਗੇ। ਸ਼ੋਅ ਵਿਚ ਦੋਵੇਂ ਇਕੱਠੇ ਕੁਰਸੀ ‘ਤੇ ਬੈਠੇ ਨਜ਼ਰ ਆਉਣਗੇ।

ਪੰਜਵਾਂ: ਸਲਮਾਨ ‘ਕਵੀਨ’ ਟਾਸਕ ਲਈ ਮਾਹਿਰਾ ਨੂੰ ਸਹੀ ਚੋਣ ਦੱਸਣਗੇ. ਇਸਦੇ ਨਾਲ ਹੀ, ਆਪਣੇ ਲਈ ਪੱਖ ਲੈਣ ਤੇ ਸ਼ੇਫਾਲੀ ਦੀ ਪ੍ਰਸ਼ੰਸਾ ਕੀਤੀ ਜਾਏਗੀ।

Check Also

ਗਰਮੀ ਨੂੰ ਦੂਰ ਕਰੇਗੀ ਇਹ ਠੰਡੀ ਚਾਹ

ਨਿਊਜ਼ ਡੈਸਕ:ਗਰਮੀਆਂ ‘ਚ ਪੀਣ ਲਈ ਕੁਝ ਠੰਡਾ ਮਿਲ ਜਾਵੇ ਤਾਂ ਮਜ਼ਾ ਆਉਂਦਾ ਹੈ। ਅਜਿਹੇ ‘ਚ …

Leave a Reply

Your email address will not be published. Required fields are marked *