ਡੇਰਾ ਸਿਰਸਾ ਦੇ ਹੱਕ ਵਿੱਚ ਆਇਆ ਅਹਿਮ ਫੈਸਲਾ! ਵੱਡੇ ਪੈਰੋਕਾਰ ਨੂੰ ਮਿਲੀ ਜ਼ਮਾਨਤ

TeamGlobalPunjab
1 Min Read

ਸਾਲ 2017 ‘ਚ ਪੰਚਕੂਲਾ ਹਿੰਸਾ ਦੇ ਦੋਸ਼ਾਂ ਹੇਠ ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਦੀ ਕਰੀਬੀ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ  ਮਿਲ ਗਈ ਹੈ। ਦੱਸ ਦਈਏ ਕਿ ਅੱਜ ਤੋਂ ਚਾਰ ਦਿਨ ਪਹਿਲਾਂ ਅਦਾਲਤ ਵੱਲੋਂ ਹਨੀਪ੍ਰੀਤ ਅਤੇ ਉਸ ਦੇ 39 ਹੋਰਨਾਂ ਸਾਥੀਆਂ ਨੂੰ ਦੇਸ਼ ਧ੍ਰੋਹ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ ਅਤੇ ਅੱਜ ਵੀਡੀਓ ਕਾਨਫਰੰਸ ਰਾਹੀਂ ਹੋਈ ਪੇਸ਼ੀ ਵਿੱਚ ਹਨੀਪ੍ਰੀਤ ਲਈ ਇਹ ਦੂਜਾ ਵੱਡਾ ਫੈਸਲਾ ਸੁਣਾਇਆ ਗਿਆ ਹੈ।

ਗੌਰਤਲਬ ਹੈ ਕਿ ਬਲਾਤਕਾਰ ਦੇ ਮਾਮਲਿਆਂ ਵਿਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਹੋਈ ਹਿੰਸਾ ਦੌਰਾਨ 30 ਤੋਂ ਵੱਧ ਵਿਅਕਤੀ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ।  ਹਨੀਪ੍ਰੀਤ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਈ ਜਦੋਂ ਕਿ ਇਸ ਕੇਸ ਦੇ ਦੂਸਰੇ ਦੋਸ਼ੀ ਅਦਾਲਤ ਵਿਚ ਮੌਜੂਦ ਸਨ। ਅਦਾਲਤ ਹੁਣ ਇਸ ਮਾਮਲੇ ਦੀ ਸੁਣਵਾਈ 20 ਨਵੰਬਰ ਨੂੰ ਕਰੇਗੀ।

2 ਨਵੰਬਰ ਨੂੰ ਅਦਾਲਤ ਨੇ ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਅਤੇ 35 ਹੋਰ ਮੁਲਜ਼ਮਾਂ ਖ਼ਿਲਾਫ਼ ਦੇਸ਼ ਧ੍ਰੋਹ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

Share this Article
Leave a comment