ਕੈਪਟਨ ਤੇ ਸਿੱਧੁ ਦੀਆਂ ਸਿਆਸੀ ਦੂਰੀਆਂ ਹੋਣਗੀਆਂ ਖ਼ਤਮ, ਮੁੱਖ ਮੰਤਰੀ ਨੇ ਭੇਜਿਆ ਲੰਚ ਦਾ ਸੱਦਾ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਪਈਆਂ ਸਿਆਸੀ ਦੂਰੀਆਂ ਘਟਦੀਆਂ ਦਿਖਾਈ ਦੇ ਰਹੀਆਂ ਹਨ। ਜਿਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੰਚ ਦਾ ਸੱਦਾ ਦਿੱਤਾ ਹੈ। ਦੋਵੇਂ ਲੀਡਰ ਬੁੱਧਵਾਰ ਨੂੰ ਦੁਪਹਿਰ ਦੀ ਰੋਟੀ ‘ਤੇ ਇੱਕਠਾ ਹੋਣਗੇ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਇਸ ਸਬੰਧੀ ਟੀਵਟ ਕਰਕੇ ਜਾਣਕਾਰੀ ਦਿੱਤੀ ਹੈ।

ਲੰਚ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਅਤੇ ਪਾਰਟੀ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਦੇ ਨਾਲ ਹੀ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਮੁੜ ਤੋਂ ਕੈਬਿਨੇਟ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਲਈ ਪੁਰਾਣੇ ਕੌੜੇ ਰਿਸ਼ਤੇ ਦੂਰ ਕਰਨ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੰਚ ‘ਤੇ ਬੁਲਾਇਆ ਹੈ।

ਇਸ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੇ ਨਵੇਂ ਲਾਏ ਇੰਚਾਰ ਹਰੀਸ਼ ਰਾਵਤ ਵੀ ਸਾਫ਼ ਕਰ ਚੁੱਕੇ ਸਨ ਕਿ ਕੈਪਟਨ ਤੇ ਸਿੱਧੂ ਵਿਚਾਲੇ ਪਈ ਸਿਆਸੀ ਦੂਰੀ ਜਲਦ ਹੀ ਘੱਟ ਹੋ ਜਾਵੇਗੀ। ਕਾਂਗਰਸ ਪਾਰਟੀ ਦੀ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਪੰਜਾਬ ਦੇ ਨਾਰਾਜ਼ ਵੱਡੇ ਲੀਡਰਾਂ ਨੂੰ ਮਨਾਉਣ ਲਈ ਹੀ ਭੇਜਿਆ ਸੀ। ਜਿਸ ਦਾ ਨਤੀਜਾ ਅੱਜ ਨਿਕਲ ਕੇ ਸਾਹਮਣੇ  ਆਉਣਾ ਸ਼ੁਰੂ ਹੋ ਗਿਆ ਹੈ ਕਿ ਮੁੱਖ ਮੰਤਰੀ ਨੇ ਸਿੱਧੂ ਨੂੰ ਦੁਪਹਿਰ ਦੀ ਰੋਟੀ ‘ਤੇ ਸੱਦਾ ਭੇਜਿਆ ਹੈ।

Share this Article
Leave a comment