ਜਿੰਨਾ ਨੇਤਾਵਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਉਹ ਜਲੰਧਰ ਦੇ ਲੋਕਾਂ ਨਾਲ ਕੀ ਸਟੈਂਡ ਰੱਖਣਗੇ: ਚੰਨੀ

Prabhjot Kaur
3 Min Read

ਜਲੰਧਰ: ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਜਲੰਧਰ ਵਿੱਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਸੱਜੀ ਬਾਂਹ ਸਮਝੇ ਜਾਣ ਵਾਲੇ ਅਸ਼ਵਨੀ ਜੰਗਰਾਲ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ ਤੇ ਇੰਨਾਂ ਨੇ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੈਸ਼ਟ ਹਲਕੇ ਤੋਂ ਵੱਡੀ ਲੀਡ ਜਿਤਾਉਣ ਦਾ ਐਲਾਨ ਕੀਤਾ।ਵੈਸ਼ਟ ਹਲਕੇ ਦੇ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਅਸ਼ਵਨੀ ਜੰਗਰਾਲ ਦੀ ਅਗਵਾਈ ਵਿਚ ਵੱਡਾ ਇਕੱਠ ਹੋਇਆ ਤੇ ਇਸ ਇਕੱਠ ਦੌਰਾਨ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

 

ਗੋਰਤਲਬ ਹੈ ਕਿ ਅਸ਼ਵਨੀ ਜੰਗਰਾਲ ਪਿਛਲੇ 15 ਸਾਲਾਂ ਤੋਂ ਸ਼ੁਸ਼ੀਲ ਕੁਮਾਰ ਦੇ ਨਜਦੀਕੀ ਸਾਥੀ ਰਹੇ ਹਨ ਤੇ ਚੋਣਾਂ ਦਾ ਲਗਭਗ ਸਾਰਾ ਕੰਮ ਵੀ ਦੇਖਦੇ ਰਹੇ ਹਨ ਪਰ ਸੁਸ਼ੀਲ ਕੁਮਾਰ ਰਿੰਕੂ ਦੇ ਵਾਰ ਵਾਰ ਪਾਰਟੀਆਂ ਬਦਲਣ ਤੋਂ ਨਰਾਜ਼ ਹੋ ਕੇ ਉੱਨਾਂ ਰਿੰਕੂ ਦਾ ਸਾਥ ਛੱਡ ਦਿੱਤਾ।ਅਸ਼ਵਨੀ ਜਾਰੰਗਲ ਨੇ ਕਿਹਾ ਕਿ ਉਹ ਟਕਸਾਲੀ ਕਾਂਗਰਸੀ ਹਨ ਤੇ ਸੁਸ਼ੀਲ ਰਿੰਕੂ ਦੇ ਨਾਲ ਲੰਮਾ ਸਮਾਂ ਕਾਗਰਸ ਵਿੱਚ ਕੰਮ ਕੀਤਾ ਹੈ ਤੇ ਹੁਣ ਉੁਹ ਆਪਣਾ ਮਾਂ ਪਾਰਟੀ ਵਿੱਚ ਵਾਪਸੀ ਕਰ ਲਈ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਸਾਥ ਦੇਣਗੇ।ਅਸ਼ਵਨੀ ਜੰਗਰਾਲ ਨੇ ਕਿਹਾ ਜਲੰਧਰ ਦੇ ਲੋਕ ਰਿੰਕੂ ਸਮੇਤ ਬਾਕੀ ਦਲਬਦਲੂ ਉਮੀਦਵਾਰ ਦੇ ਰਾਜਨੀਤਕ ਵਿਹਾਰ ਤੋਂ ਢਿੱਡੋਂ ਦੁਖੀ ਹਨ ਤੇ ਇੰਨਾਂ ਦਲਬਦਲੂ ਉਮੀਦਵਾਰਾਂ ਨੇ ਰਾਜਨੀਤੀ ਦਾ ਮਿਆਰ ਹੀ ਹੇਠਾਂ ਸੁੱਟ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਫਤਵਾ ਦੇਣ ਲਈ ਤਿਆਰ ਬੇਠੇ ਹਨ।

ਇਸ ਦੋਰਾਨ ਮਾਸ਼ਟਰ ਰਤਨ ਲਾਲ,ਗਿਰਧਾਰੀ ਲਾਲ ਅੰਗੂਰਾਲ,ਸੁੰਨਾ ਮੀਨੀਆ,ਸਵਰਨਾ ਕੁਮਾਰੀ,ਪ੍ਰਦੀਪ ਜਰੰਗਲ ਤੇ ਬਾਬਾ ਸੁਰਤੀ ਸਮੇਤ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਤੇ ਇੰਨਾਂ ਸਭ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਲ ਖੋਲ ਕੇ ਸਵਾਗਤ ਕੀਤਾ।ਇਸ ਮੋਕੇ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨਾ ਦੀ ਉਮੀਦਵਾਰੀ ਦਾ ਐਲਾਨ ਤੋ ਬਾਅਦ ਵਿਰੋਧੀ ਪਾਰਟੀ ਨੂੰ ਉਮੀਦਵਾਰ ਹੀ ਨਹੀਂ ਮਿਲੇ ਜਿਸ ਕਾਰਨ ਦੂਜੀਆਂ ਪਾਰਟੀਆ ਚੋਂ ਉਮੀਦਵਾਰ ਲਿਆ ਕੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ।ਚੰਨੀ ਨੇ ਕਿਹਾ ਕਿ ਜਿੰਨਾ ਨੇਤਾਵਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਉਹ ਜਲੰਧਰ ਦੇ ਲੋਕਾਂ ਨਾਲ ਕੀ ਸਟੈਂਡ ਰੱਖਣਗੇ।ਉੱਨਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਤੇ ਉੱਨਾਂ ਦੇ ਚੋਣਾਂ ਚ ਸਾਥ ਦੇਣ ਵਾਲੇ ਹਰ ਇੱਕ ਦਾ ਉਹ ਸਤਿਕਾਰ ਕਰਾਗਾ ਤੇ ਹਰ ਇੱਕ ਦੇ ਨਾਲ ਦੁੱਖ ਸੁੱਖ ਵਿੱਚ ਖੜਾਂਗਾ।ਉੱਨਾਂ ਕਿਹਾ ਕਿ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਚਲੇ ਗਏ ਹਨ ਜਦ ਕਿ ਵਰਕਰ ਪਾਰਟੀ ਦੇ ਨਾਲ ਚੱਟਾਨ ਦੀ ਤਰਾਂ ਖੜੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।ਚੰਨੀ ਕਿਹਾ ਕਿ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਹੋਰ ਵੀ ਵੱਡੀ ਗਿਣਤੀ ਵਿੱਚ ਨੇਤਾ ਤੇ ਦੂਸਰੀਆਂ ਪਾਰਟੀਆਂ ਦੇ ਵਰਕਰ ਉੱਨਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਹੋਰ ਵੀ ਲੋਕ ਇੰਨਾਂ ਦਲ ਬਦਲੂ ਲੀਡਰਾਂ ਦਾ ਸਾਥ ਛੱਡ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਖੁੱਲ ਕੇ ਉੱਨਾਂ ਦੇ ਹੱਕ ਵਿੱਚ ਖੜੇ ਹੋਏ ਦਿਖਾਈ ਦੇਣਗੇ।

- Advertisement -

Share this Article
Leave a comment