ਟਿਕ ਟਿਕ ਸਟਾਰ ਨੂਰ ਨੇ ਘੁਮਾਇਆ ਮੁੱਖ ਮੰਤਰੀ ਦੇ ਦਰਬਾਰ ਫੋਨ, ਫਿਰ ਸੋਨੀਆ ਗਾਂਧੀ ਤਕ ਪਹੁੰਚ ਗਈ ਗਲ

TeamGlobalPunjab
2 Min Read

ਮੋਗਾ : ਪਿੰਡ ਭਿੰਡਰ ਕਲਾਂ ਦੀ 5 ਸਾਲਾ ਬੱਚੀ ਅਤੇ ਟਿਕ ਟਾਕ ਸਟਾਰ ਨੂਰਪ੍ਰੀਤ ਕੌਰ ਅਜ ਕਲ ਮੋਗਾ ਪੁਲਿਸ ਨਾਲ ਮਿਲ ਕੇ  ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ । ਇਸ ਛੋਟੀ ਬੱਚੀ ਦੇ ਚਰਚੇ ਹੁਣ ਦਿੱਲੀ ਤਕ ਪਹੁੰਚ ਗਏ ਹਨ। ਜੀ ਹਾਂ ਬੀਤੇ ਦਿਨੀਂ ਜਿਥੇ ਨੂਰ ਨੇ ਮੁੱਖ ਮੰਤਰੀ ਦੇ ਦਰਬਾਰ ਤਕ ਫੋਨ ਘੁੰਮਾ ਦਿੱਤੇ ਉਥੇ ਹੀ ਹੁਣ ਨੂਰ ਦੇ ਚਰਚੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤਕ ਵੀ ਪਹੁੰਚ ਗਏ ਹਨ।

ਦਸ ਦੇਈਏ ਕਿ ਟਿਕ ਟਾਕ ਤੇ ਹਾਲ ਹੀ ਵਿਚ ਨੂਰ ਦੀ ਨਵੀਂ ਵੀਡੀਓ ਅਪਲੋਡ ਹੋਈ ਹੈ ਜਿਸ ਵਿੱਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਰਾਹੀਂ ਹੋਈ ਗਲ ਕਰ ਰਹੀ ਹੈ ।

ਦਰਅਸਲ ਇਹ ਵੀਡੀਓ ਦਾ ਹੀ ਇਕ ਹਿੱਸਾ ਹੈ। ਵੀਡੀਓ  ਜਿਵੇਂ ਹੀ ਸ਼ੁਰੂ ਹੁੰਦੀ ਹੈ ਤਾਂ ਨੂਰ ਕੁਝ ਬਚਿਆਂ ਨੂੰ ਖੇਡਣ ਤੋਂ ਰੋਕਦੀ ਹੈ ਅਤੇ ਸਮਝਾਉਂਦੀ ਹੈ ਕਿ ਕਰਫਿਊ ਜਰੂਰੀ ਕੰਮ ਲਈ ਖੋਲਿਆ ਗਿਆ ਹੈ ਨਾ ਕਿ ਵਿਹਲੇ ਘੁੰਮਣ ਲਈ । ਪਰ ਉਹ ਬਚੇ ਨੂਰ ਦੀ ਗਲ ਨਹੀਂ ਮੰਨਦੇ ਤਾਂ ਨੂਰ ਸਿੱਧਾ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਲਗਾ ਦਿੰਦੀ ਹੈ ਤਾਂ ਮੁੱਖ ਮੰਤਰੀ ਉਨ੍ਹਾਂ ਬਚਿਆਂ ਨੂੰ ਸਮਝਾਉਂਦੇ ਹਨ।

ਦਸਣਯੋਗ ਹੈ ਕਿ ਨੂਰ ਦੀ ਇਸ ਵੀਡੀਓ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸਾਂਝਾ ਕੀਤਾ ਹੈ । ਉਨਾਂ ਲਿਖਿਆ ਕਿ ਜੇਕਰ ਇਹ ਛੋਟਾ ਬੱਚਾ ਸਮਝ ਸਕਦਾ ਹੈ ਤਾ ਫਿਰ ਅਸੀਂ ਕਿਉਂ ਨਹੀਂ

- Advertisement -

Share this Article
Leave a comment