ਐਗਜ਼ਿਟ ਪੋਲ ‘ਤੇ ਕਿਸੇ ਵੀ ਪੰਜਾਬੀ ਨੂੰ ਨਹੀਂ ਭਰੋਸਾ, ਲੱਗਣੀ ਚਾਹੀਦੀ ਹੈ ਪਾਬੰਦੀ: ਸੁਖਬੀਰ ਬਾਦਲ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ ਦੇ ਸਿਸਟਮ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਨ੍ਹਾਂ ਪੋਲਜ਼ ’ਤੇ ਕਿਸੇ ਵੀ ਪੰਜਾਬੀ ਨੂੰ ਭਰੋਸਾ ਨਹੀਂ ਹੈ। ਪਿਛਲੀ ਵਾਰ ਵੀ ‘ਆਪ’ ਨੂੰ 100 ਸੀਟਾਂ ਮਿਲੀਆਂ ਸਨ ਪਰ ਨਤੀਜਿਆਂ ‘ਚ ਉਸ ਨੂੰ ਸਿਰਫ਼ 20 ਸੀਟਾਂ ਮਿਲੀਆਂ ਸਨ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਇਸ ਗੱਲ ‘ਤੇ ਨਜ਼ਰ ਰੱਖੀ ਜਾਂਦੀ ਹੈ ਕਿ ਵੋਟਰ ਕਿਸੇ ਵੀ ਤਰ੍ਹਾਂ ਨਾਲ ਕਿਸੇ ਪਾਰਟੀ ਤੋਂ ਪ੍ਰਭਾਵਿਤ ਨਾ ਹੋਣ ਪਰ ਫਿਰ ਵੀ ਕੁਝ ਪਾਰਟੀਆਂ ਪੈਸੇ ਦੇ ਕੇ ਪੋਲਜ਼ ਕਰਵਾਉਂਦੀਆਂ ਹਨ।ਉਨ੍ਹਾਂ ਕਿਹਾ ਪੱਛਮੀ ਬੰਗਾਲ ਨੂੰ ਹੀ ਦੇਖੋ ਜਿੱਥੇ ਮਮਤਾ ਬੈਨਰਜੀ ਨੇ ਸਰਕਾਰ ਬਣਾਈ, ਉਨ੍ਹਾਂ ਨੂੰ ਪੋਲਜ਼ ‘ਚ 100 ਸੀਟਾਂ ਵੀ ਨਹੀਂ ਦਿੱਤੀਆਂ ਗਈਆਂ ਸਨ।

ਇਸ ਦੌਰਾਨ ਸੁਖਬੀਰ ਬਾਦਲ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਿਸੇ ਵੀ ਗਠਜੋੜ ‘ਤੇ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਬਸਪਾ ਆਪਣੇ ਦਮ ’ਤੇ ਸਰਕਾਰ ਬਣਾਉਣਗੇ। ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ, ਜੇਕਰ ਸਾਡੀ ਸਰਕਾਰ ਆ ਗਈ ਤਾਂ ਹੀ ਪੰਜਾਬ ਤਰੱਕੀ ਕਰੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ। ਕਾਂਗਰਸ 20 ਸੀਟਾਂ ‘ਤੇ ਸਿਮਟ ਜਾਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਯੂਕਰੇਨ ਤੋਂ ਆਉਣ ਵਾਲੇ ਬੱਚਿਆਂ ਵੱਲ ਧਿਆਨ ਦੇਣ ਲਈ ਕਿਹਾ। ਉਹਨਾਂ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਡਰਾਮਾ ਬੰਦ ਕਰਨਾ ਚਾਹੀਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment