ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਇਨ੍ਹੀਂ ਦਿਨੀਂ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ ‘ਚ ਹਨ। ਵ੍ਹਾਈਟ ਹਾਊਸ ਨੇ ਬਾਇਡਨ ਦੀ ਸਿਹਤ ‘ਤੇ ਇੱਕ ਅਪਡੇਟ ਸਾਂਝਾ ਕੀਤਾ ਹੈ। ਇਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਰਾਸ਼ਟਰਪਤੀ ਲੰਬੇ ਸਮੇਂ ਤੋਂ ਕਿਸੇ ਬੀਮਾਰੀ ਤੋਂ ਪੀੜਤ ਹਨ। ਇਸ ਬਿਮਾਰੀ ਵਿਚ ਰਾਤ ਨੂੰ ਬੇਚੈਨੀ ਦੇ ਨਾਲ-ਨਾਲ ਸਾਹ ਵੀ ਰੁਕ ਜਾਂਦਾ ਹੈ। ਡਾਕਟਰੀ ਭਾਸ਼ਾ ਵਿੱਚ ਇਸ ਨੂੰ ‘ਸਲੀਪ ਐਪਨੀਆ’ ਕਿਹਾ ਜਾਂਦਾ ਹੈ। ਬਾਇਡਨ ਸੌਂਦੇ ਸਮੇਂ ਇਸ ਬਿਮਾਰੀ ਨਾਲ ਨਜਿੱਠਣ ਲਈ ਇੱਕ CAPA ਮਸ਼ੀਨ ਦੀ ਵਰਤੋਂ ਕਰਦੇ ਹਨ।
ਵ੍ਹਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟ ਨੇ ਕਿਹਾ ਕਿ ਰਾਸ਼ਟਰਪਤੀ ਬਾਇਡਨ ਦੇ ਮੈਡੀਕਲ ਇਤਿਹਾਸ ਦੇ ਮੁਤਾਬਕ, ਉਨ੍ਹਾਂ ਨੂੰ 2008 ਤੋਂ ਨੀਂਦ ਦੀ ਸਮੱਸਿਆ ਹੈ।” ਬੀਤੀ ਰਾਤ ਵੀ CAPA ਮਸ਼ੀਨ ਦੀ ਵਰਤੋਂ ਕੀਤੀ ਗਈ ਸੀ । ਜਿਵੇਂ ਹੀ ਰਾਸ਼ਟਰਪਤੀ ਬਾਰੇ ਇਹ ਖਬਰ ਮੀਡੀਆ ‘ਚ ਆਈ ਤਾਂ ਹਰ ਪਾਸੇ ਇਸ ਬੀਮਾਰੀ ਦੀ ਚਰਚਾ ਸ਼ੁਰੂ ਹੋ ਗਈ ਹੈ। ਹਾਲ ਹੀ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਦੇ ਚਿਹਰੇ ‘ਤੇ ਇਕ ਚੌੜੀ ਪੱਟੀ ਵਾਲਾ ਨਿਸ਼ਾਨ ਦੇਖਣ ਨੂੰ ਮਿਲਿਆ ਸੀ। ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਰਾਸ਼ਟਰਪਤੀ ਬਾਇਡਨ ਸਾਹ ਲੈਣ ਲਈ ਸੀਏਪੀਏ ਦੀ ਵਰਤੋਂ ਕਰਦੇ ਹਨ।
ਦਸਣਯੋਗ ਹੈ ਕਿ ਸਾਲ 2024 ਵਿੱਚ ਰਾਸ਼ਟਰਪਤੀ ਬਾਇਡਨ ਦਾ ਕਾਰਜਕਾਲ ਖਤਮ ਹੋ ਜਾਵੇਗਾ। ਪਰ ਇੰਨੀ ਉਮਰ ਦੇ ਹੋਣ ਦੇ ਬਾਵਜੂਦ ਉਹ ਦੁਬਾਰਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.