ਟੋਰਾਂਟੋ: ਯੂਕਰੇਨ ਨਾਲ ਏਕਤਾ ‘ਚ ਟੋਰਾਂਟੋ ਦੇ ਡਾਊਨਟਾਊਨ ਵਿੱਚ ‘ਮੈਗਾ ਮਾਰਚ’ ਲਈ ਵੱਡੀ ਭੀੜ ਇਕੱਠੀ ਹੋਈ। ਯੂਕਰੇਨ ਦੇ ਸਮਰਥਨ ‘ਚ ਦੇਸ਼ ਦੇ ਝੰਡੇ ਅਤੇ ਰੂਸ ਦੇ ਹਮਲੇ ਦੀ ਨਿੰਦਾ ਕਰਦਿਆਂ ਲੋਕਾਂ ਦੀ ਵੱਡੀ ਭੀੜ ਵਲਾਦੀਮੀਰ ਪੁਤਿਨ ਵਿਰੋਧੀ ਚਿੰਨ੍ਹ ਲੈ ਕੇ ਯੰਗ ਅਤੇ ਡੁੰਡਾਸ ਸਕੁਏਅਰ (Yonge and Dundas Square) ‘ਤੇ ਇਕੱਠੀ ਹੋਈ ਅਤੇ ਇਕਜੁੱਟਤਾ ਵਿੱਚ ਨਾਥਨ ਫਿਲਿਪਸ ਸਕੁਆਇਰ (Nathan Phillips Square) ਵੱਲ ਮਾਰਚ ਕੀਤਾ।
ਟੋਰਾਂਟੋ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਰਚ ਕਰਨ ਦੀ ਇਜਾਜ਼ਤ ਦੇਣ ਲਈ ਯੰਗ ਸਟ੍ਰੀਟ ਅਤੇ ਡੁੰਡਾਸ ਸਟਰੀਟ ਵੈਸਟ ਦੇ ਇੱਕ ਹਿੱਸੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਸੀ।
Today, I joined the @ukrcancongress’ #StandWithUkraine March alongside @cafreeland, @juliedzerowicz, @yvan_baker, @joe_cressy, @AliEhsassi, @handongontario and thousands of Torontonians.
Toronto stands in firm solidarity with Ukraine and the local Ukrainian-Canadian community. pic.twitter.com/v5UWNC1Bvx
— John Tory (@JohnTory) February 27, 2022
ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਯੂਕਰੇਨ ਹਮਾਇਤੀਆਂ ਨੇ ਨਾਥਨ ਫਿਲਪ ਸਕੁਏਅਰ ਵਿਖੇ ਇੱਕ ਸਟੇਜ ਲਗਾ ਕੇ ਆਪਣੇ ਵਿਚਾਰ ਦੁਨੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਟੋਰਾਂਟੋ ਦੇ ਮੇਅਰ ਜਾਨ ਟੋਰੀ ਸਣੇ ਵੱਖ-ਵੱਖ ਪਾਰਟੀਆਂ ਦੇ ਐਮ.ਪੀਜ਼, ਐਮ.ਪੀ.ਪੀਜ਼, ਕੌਂਸਲਰ ਅਤੇ ਮੇਅਰਾਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਯੂਕਰੇਨ ਦੇ ਹੱਕ ‘ਚ ਆਵਾਜ਼ ਚੁੱਕੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.