Home / News / ਬਰੈਂਪਟਨ ਦੇ ਪੰਜਾਬੀ ਨੌਜਵਾਨ ‘ਤੇ ਵਿਦਿਆਰਥਣ ਨਾਲ ਸਰੀਰਕ ਛੇੜਛਾੜ ਕਰਨ ਦੇ ਲੱਗੇ ਦੋਸ਼

ਬਰੈਂਪਟਨ ਦੇ ਪੰਜਾਬੀ ਨੌਜਵਾਨ ‘ਤੇ ਵਿਦਿਆਰਥਣ ਨਾਲ ਸਰੀਰਕ ਛੇੜਛਾੜ ਕਰਨ ਦੇ ਲੱਗੇ ਦੋਸ਼

ਟੋਰਾਂਟੋ : ਕੈਨੇਡਾ ਸਥਿਤ ਬਰੈਂਪਟਨ ਦੇ ਇਕ ਪੰਜਾਬੀ ਮੂਲ ਦੇ ਨੌਜਵਾਨ ‘ਤੇ ਸਰੀਰਕ ਛੇੜਛਾੜ ਦੇ ਗੰਭੀਰ ਦੋਸ਼ ਲੱਗੇ ਹਨ। 28 ਸਾਲਾ ਗੁਰਪਿੰਦਰ ਸਿੰਘ ਨੂੰ ਪੁਲਿਸ ਵੱਲੋਂ ਅੰਤਰਰਾਸ਼ਟਰੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਤੇ ਜਾਨੋਂ ਮਾਰਨ ਦੀ ਧਮਕੀ ਦੇ ਦੋਸ਼ ਹੇਂਠ ਚਾਰਜ ਕੀਤਾ ਹੈ।

ਟੋਰਾਂਟੋ ਪੁਲਿਸ ਦੇ ਅਨੁਸਾਰ, ਬਰੈਂਪਟਨ ਵਾਸੀ ਨੇ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਬੈਂਕ ਅਕਾਊਂਟ ਖੋਲਣ ਦਾ ਝਾਂਸਾ ਦੇ ਕੇ ਇੱਕ ਹੋਟਲ ਵਿੱਚ ਬੁਲਾਇਆ ਜਿੱਥੇ ਉਸਨੇ ਇਤਰਾਜ਼ਯੋਗ ਤਸਵੀਰਾਂ ਖਿੱਚਣ ਮਗਰੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਉੱਧਰ ਦੂਜੇ ਪਾਸੇ ਪੁਲਿਸ ਵੱਲੋਂ ਖਦਸ਼ਾ ਜਤਾਇਆ ਗਿਆ ਹੈ ਕਿ ਦੋਸ਼ੀ ਗੁਰਪਿੰਦਰ ਵੱਲੋਂ ਹੋਰ ਕੁੜੀਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਹੋ ਸਕਦਾ ਹੈ।

ਪੁਲਿਸ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲਿਆ ਲਈ ਜਾਂ ਮੁਲਜ਼ਮ ਵਾਰੇ ਗੁਪਤ ਸੂਚਨਾ ਦੇਣ ਲਈ ਨੰਬਰ 416-808-7474 ਜਾਰੀ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਰਿਪੋਰਟ ਦੇ ਹਿੱਸੇ ਵਜੋਂ ਜਾਂਚ ਕਰਤਾ ਵੱਲੋਂ ਕਿਸੇ ਦੀ ਵੀ ਇਮੀਗ੍ਰੇਸ਼ਨ ਸਥਿਤੀ ਬਾਰੇ ਪੁੱਛਗਿੱਛ ਨਹੀਂ ਕੀਤੀ ਜਾਵੇਗੀ।

Check Also

ਪੰਜਾਬ ‘ਚ ਅੱਜ ਕੋਰੋਨਾ ਦੇ 234 ਮਰੀਜ਼ਾਂ ਦੀ ਹੋਈ ਪੁਸ਼ਟੀ, ਕੁੱਲ ਅੰਕੜਾ 7,000 ਪਾਰ

ਨਿਊਜ਼ ਡੈਸਕ: ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ …

Leave a Reply

Your email address will not be published. Required fields are marked *