ਪਾਕਿਸਤਾਨ ‘ਚ ਡਿੱਗੀ ਮਿਜ਼ਾਈਲ ਦੇ ਮਾਮਲੇ ‘ਚ ਅਮਰੀਕਾ ਨੇ ਲਿਆ ਭਾਰਤ ਦਾ ਪੱਖ, ਕਹੀ ਵੱਡੀ ਗੱਲ

TeamGlobalPunjab
4 Min Read

ਵਾਸ਼ਿੰਗਟਨ- ਪਾਕਿਸਤਾਨ ਵਿੱਚ ਭਾਰਤੀ ਮਿਜ਼ਾਈਲ ਡਿੱਗਣ ਦੇ ਮਾਮਲੇ ਵਿੱਚ ਅਮਰੀਕਾ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਭਾਰਤ ਤੋਂ ਪਾਕਿਸਤਾਨ ਵਿੱਚ ਡਿੱਗੀ ਮਿਜ਼ਾਈਲ ਦੇ ਅਚਾਨਕ ਲਾਂਚ ਹੋਣ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਹੈ। ਭਾਰਤ ਸਰਕਾਰ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦੋ ਦਿਨ ਪਹਿਲਾਂ ਗਲਤੀ ਨਾਲ ਇੱਕ ਮਿਜ਼ਾਈਲ ਦਾਗੀ ਸੀ, ਜੋ ਪਾਕਿਸਤਾਨ ਵਿੱਚ ਜਾ ਡਿੱਗੀ ਸੀ ਅਤੇ ਇਹ “ਅਫ਼ਸੋਸਜਨਕ” ਘਟਨਾ ਰੁਟੀਨ ਮੇਨਟੇਨੈਂਸ ਦੌਰਾਨ ਤਕਨੀਕੀ ਨੁਕਸ ਕਾਰਨ ਵਾਪਰੀ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਰੋਜ਼ਾਨਾ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਜਿਵੇਂ ਕਿ ਤੁਸੀਂ ਸਾਡੇ ਭਾਰਤੀ ਸਹਿਯੋਗੀਆਂ ਤੋਂ ਸੁਣਿਆ ਹੈ ਕਿ ਇਹ ਘਟਨਾ ਇੱਕ ਗਲਤੀ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ, ਸਾਨੂੰ ਵੀ ਇਸ ਦੇ ਪਿੱਛੇ ਕੋਈ ਕਾਰਨ ਨਹੀਂ ਦਿਖ ਰਿਹਾ ਹੈ।” ਪ੍ਰਾਈਸ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ, ਇਸ ਸਬੰਧ ਵਿੱਚ ਹੋਰ ਕੋਈ ਵੀ ਸਵਾਲ ਭਾਰਤੀ ਰੱਖਿਆ ਮੰਤਰਾਲੇ ਨੂੰ ਕਰੋ। ਉਨ੍ਹਾਂ ਨੇ 9 ਮਾਰਚ ਨੂੰ ਇੱਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਸੀ ਕਿ ਅਸਲ ਵਿੱਚ ਉਸ ਦਿਨ ਕੀ ਹੋਇਆ ਸੀ। ਅਸੀਂ ਇਸ ਤੋਂ ਇਲਾਵਾ ਹੋਰ ਕੋਈ ਟਿੱਪਣੀ ਨਹੀਂ ਕਰ ਸਕਦੇ।”

9 ਮਾਰਚ ਨੂੰ ਭਾਰਤੀ ਫੌਜ ਦੀ ਇੱਕ ਨਿਹੱਥੇ ਮਿਜ਼ਾਈਲ (ਹਥਿਆਰਾਂ ਤੋਂ ਬਿਨਾਂ ਪ੍ਰੋਜੈਕਟਾਈਲ) ਗਲਤੀ ਨਾਲ ਦਾਗੀ ਗਈ ਸੀ। ਕਰੀਬ 261 ਕਿਲੋਮੀਟਰ ਦੂਰ ਇਹ ਮਿਜ਼ਾਈਲ ਪਾਕਿਸਤਾਨ ਦੇ ਮੀਆਂ ਚੰਨੂ ਇਲਾਕੇ ‘ਚ ਡਿੱਗੀ। ਕਿਉਂਕਿ ਇਸ ਵਿੱਚ ਕੋਈ ਹਥਿਆਰ ਨਹੀਂ ਸਨ। ਇਸ ਲਈ ਕੋਈ ਨੁਕਸਾਨ ਨਹੀਂ ਹੋਇਆ। ਆਪਣੀ ਗਲਤੀ ਮੰਨਦੇ ਹੋਏ ਭਾਰਤ ਨੇ ਹਾਈ ਲੈਵਲ ਕੋਰਟ ਆਫ ਇਨਕੁਆਰੀ ਦੇ ਹੁਕਮ ਜਾਰੀ ਕੀਤੇ ਸਨ। ਦੱਸ ਦੇਈਏ ਕਿ ਤਕਨੀਕੀ ਗਲਤੀ ਕਾਰਨ ਭਾਰਤ ਦੀ ਇੱਕ ਮਿਜ਼ਾਈਲ ਪਾਕਿਸਤਾਨ ‘ਚ ਡਿੱਗ ਗਈ ਸੀ, ਜਿਸ ‘ਤੇ ਪਾਕਿਸਤਾਨ ਨੇ ਸਖਤ ਵਿਰੋਧ ਜਤਾਇਆ ਸੀ। ਭਾਰਤ ਦੇ ਰੱਖਿਆ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਇਸ ਘਟਨਾ ਨੂੰ ਬੇਹੱਦ ਅਫਸੋਸਨਾਕ ਦੱਸਿਆ ਹੈ। ਬਿਆਨ ‘ਚ ਕਿਹਾ ਗਿਆ ਹੈ, ”ਤਕਨੀਕੀ ਖਰਾਬੀ ਕਾਰਨ 9 ਮਾਰਚ ਨੂੰ ਨਿਯਮਤ ਰੱਖ-ਰਖਾਅ ਦੌਰਾਨ ਗਲਤੀ ਨਾਲ ਇੱਕ ਮਿਜ਼ਾਈਲ ਦਾਗੀ ਗਈ। ਭਾਰਤ ਸਰਕਾਰ ਨੇ ਅਚਾਨਕ ਮਿਜ਼ਾਈਲ ਲਾਂਚ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉੱਚ ਪੱਧਰੀ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦਿੱਤੇ ਹਨ।

ਦੂਜੇ ਪਾਸੇ ਪਾਕਿਸਤਾਨ ਨੇ ਘਟਨਾ ਨਾਲ ਜੁੜੇ ਤੱਥਾਂ ਦਾ ਸਹੀ ਢੰਗ ਨਾਲ ਪਤਾ ਲਗਾਉਣ ਲਈ ਸਾਂਝੀ ਜਾਂਚ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਪ੍ਰੈਸ ਸੂਚਨਾ ਬਿਊਰੋ ਦੀ ਰੱਖਿਆ ਯੂਨਿਟ ਦੇ ਪ੍ਰੈਸ ਬਿਆਨ ਦਾ ਨੋਟਿਸ ਲਿਆ ਹੈ, ਜਿਸ ਵਿੱਚ ਉਸ ਨੇ 9 ਮਾਰਚ ਨੂੰ ਪਾਕਿਸਤਾਨੀ ਖੇਤਰ ਵਿੱਚ ਡਿੱਗੀ ਭਾਰਤੀ ਮਿਜ਼ਾਈਲ ਦੀ “ਤਕਨੀਕੀ ਖਰਾਬੀ ਦੇ ਕਾਰਨ” ਦਾ ਪ੍ਰਗਟਾਵਾ ਕੀਤਾ ਹੈ। “ਐਕਸੀਡੈਂਟਲ ਵਾਕ” ‘ਤੇ ਪਛਤਾਵਾ ਹੈ ਅਤੇ ਉੱਚ ਪੱਧਰੀ ‘ਕੋਰਟ ਆਫ ਇਨਕੁਆਰੀ’ ਕਰਨ ਦਾ ਫੈਸਲਾ ਕੀਤਾ ਹੈ।

- Advertisement -

ਪਾਕਿਸਤਾਨ ਨੇ ਬਿਨਾਂ ਕਿਸੇ ਭੜਕਾਹਟ ਦੇ ਭਾਰਤੀ ਮਿਜ਼ਾਈਲਾਂ ਦੁਆਰਾ ਆਪਣੇ ਹਵਾਈ ਖੇਤਰ ਦੀ ਉਲੰਘਣਾ ‘ਤੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਭਾਰਤ ਦੇ ਉਪ ਰਾਜਦੂਤ ਨੂੰ ਤਲਬ ਕੀਤਾ ਸੀ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸਫ ਨੇ ਸ਼ੁੱਕਰਵਾਰ ਨੂੰ ਸੰਵੇਦਨਸ਼ੀਲ ਤਕਨਾਲੋਜੀ ਨੂੰ ਸੰਭਾਲਣ ਦੀ ਭਾਰਤ ਦੀ ਸਮਰੱਥਾ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਦੁਰਘਟਨਾਤਮਕ ਮਿਜ਼ਾਈਲ ਲਾਂਚ ਬਾਰੇ ਪਾਕਿਸਤਾਨ ਸਰਕਾਰ ਨੂੰ ਸੂਚਿਤ ਵੀ ਨਹੀਂ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment